DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

E20 Petrol Effect: ਪੰਜਾਬ ਦੇ 1000 ਕਰੋੜ ਰੁਪਏ ਦੇ ਪੁਰਾਣੇ ਵਾਹਨਾਂ ਦੇ ਬਾਜ਼ਾਰ ’ਤੇ ਮੰਦੀ ਛਾਈ

Punjab Used Cars: ਖਰੀਦਦਾਰ ਪੁਰਾਣੇ ਪੈਟਰੋਲ ਵਾਹਨ ਖਰੀਦਣ ਤੋਂ ਗੁਰੇਜ਼ ਕਰਨ ਲੱਗੇ; ਸੈਕਿੰਡ ਹੈਂਡ ਕਾਰ ਵੇਚਣ ਵਾਲੇ ਡੀਲਰਾਂ ਦਾ ਕਰੋੜਾਂ ਦਾ ਸਟਾਕ ਫਸਿਆ

  • fb
  • twitter
  • whatsapp
  • whatsapp
featured-img featured-img
ਬਾਜ਼ਾਰ ਵਿਚ ਖਡ੍ਹੀਆਂ ਪੁਰਾਣੀਆਂ ਕਾਰਾਂ।
Advertisement

Punjab Used Cars: ਈ-20 ਪੈਟਰੋਲ (20 ਫ਼ੀਸਦੀ ਈਥਾਨੌਲ ਮਿਸ਼ਰਿਤ ਪੈਟਰੋਲ) ਨੂੰ ਲਾਜ਼ਮੀ ਤੌਰ ’ਤੇ ਲਾਗੂ ਕੀਤੇ ਜਾਣ ਕਾਰਨ ਪੰਜਾਬ ਦੇ 1,000 ਕਰੋੜ ਰੁਪਏ ਦੀ ਕੀਮਤ ਵਾਲੇ ਪੁਰਾਣੇ ਵਾਹਨਾਂ (ਯੂਜ਼ਡ-ਕਾਰ) ਦੇ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਾਹਨਾਂ ਵਿੱਚ ਈ-20 ਪੈਟਰੋਲ ਦੀ ਲਾਜ਼ਮੀ ਵਰਤੋਂ ਨੂੰ ਮੁਲਤਵੀ ਕੀਤਾ ਜਾਵੇ ਜੋ ਇਸ ਲਈ ਤਿਆਰ ਨਹੀਂ ਕੀਤੇ ਗਏ ਹਨ।

ਕੇਂਦਰ ਸਰਕਾਰ ਦੇ ਹੁਕਮਾਂ ਕਾਰਨ ਪੁਰਾਣੇ ਵਾਹਨਾਂ ਦਾ ਬਾਜ਼ਾਰ ਮੰਦੇ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਖਰੀਦਦਾਰ ਪੈਟਰੋਲ ਮਾਡਲਾਂ ਪ੍ਰਤੀ ਸੁਚੇਤ ਹੋ ਗਏ ਹਨ ਸਗੋਂ ਈਥਾਨੌਲ ਮਿਸ਼ਰਿਤ ਈਂਧਣ ਨੇ ਨਵੇਂ ਵਾਹਨਾਂ ਦੇ ਮਾਲਕਾਂ ਨੂੰ ਵੀ ਚਿੰਤਤ ਕਰ ਦਿੱਤਾ ਹੈ। ਪੰਜਾਬ ਵਿੱਚ ਕੁੱਲ 1.25 ਕਰੋੜ ਰਜਿਸਟਰਡ ਵਾਹਨ ਹਨ। ਖਰੀਦਦਾਰ ਪੁਰਾਣੇ ਪੈਟਰੋਲ ਵਾਹਨ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਇਸ ਦੀ ਬਜਾਏ ਇਲੈਕਟ੍ਰਿਕ ਜਾਂ ਡੀਜ਼ਲ ਵਿਕਲਪਾਂ ਵੱਲ ਰੁਖ਼ ਕਰ ਰਹੇ ਹਨ, ਜਿਸ ਕਾਰਨ ਸੈਕਿੰਡ-ਹੈਂਡ ਕਾਰਾਂ ਖਰੀਦਣ ਵਾਲਿਆਂ ਨੂੰ ਭਾਰੀ ਘਾਟਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਸਟਾਕ ਫਸ ਗਿਆ ਹੈ।

Advertisement

ਖਰੀਦਦਾਰਾਂ ਦਾ ਪੈਟਰੋਲ ਕਾਰਾਂ ਵਿਚ ਰੁਝਾਨ ਘਟਿਆ

ਸੂਬੇ ਭਰ ਦੇ ਡੀਲਰਾਂ ਨੇ ਖਰੀਦਦਾਰਾਂ ਦੇ ਵਤੀਰੇ ਵਿੱਚ ਆਏ ਸਪਸ਼ਟ ਬਦਲਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲੁਧਿਆਣਾ ਦੇ ਪੀਟਰ ਕਾਰ ਬਾਜ਼ਾਰ ਦੇ ਅਮਰਜੀਤ ਸਿੰਘ ਬਿਰਦੀ ਨੇ ਕਿਹਾ ਕਿ ਇਸ ਕਾਰਨ ਪੈਟਰੋਲ ਵਾਹਨਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਬਿਰਦੀ ਨੇ ਦੱਸਿਆ, ‘ਹਾਲ ਹੀ ਵਿੱਚ ਵੇਚੇ ਗਏ ਇੱਕ ਵਾਹਨ ਵਿੱਚ ਖਰਾਬੀ ਆ ਗਈ। ਮਾਲਕ ਨੇ ਸ਼ਿਕਾਇਤ ਕੀਤੀ ਕਿ ਤੇਲ ਪਵਾਉਣ ਤੋਂ ਤੁਰੰਤ ਬਾਅਦ ਕਾਰ ਵਿੱਚ ਸਮੱਸਿਆ ਆਈ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਕਾਰ ਲਾਜ਼ਮੀ ਗੁਣਵੱਤਾ ਜਾਂਚ ਤੋਂ ਬਾਅਦ ਵੇਚੀ ਗਈ ਸੀ।’ ਇਸ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੋਇਆ ਕਿ ਅਜਿਹੀਆਂ ਸਮੱਸਿਆਵਾਂ ਖੁਦ ਈਥਾਨੌਲ ਮਿਸ਼ਰਣ ਕਾਰਨ ਹਨ ਜਾਂ ਫਿਊਲ ਡੀਲਰਾਂ ਵੱਲੋਂ ਕੀਤੀ ਗਈ ਮਿਲਾਵਟ ਕਾਰਨ।

Advertisement

ਮਾਈਲੇਜ ਘਟਣ ਦਾ ਖਦਸ਼ਾ

ਦੂਜੀ ਪੀੜ੍ਹੀ ਦੇ ਯੂਜ਼ਡ-ਕਾਰ ਡੀਲਰ ਮਨੋਜ ਮੱਕੜ ਨੇ ਉਨ੍ਹਾਂ ਸਰਕਾਰੀ ਬਿਆਨਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਈਥਾਨੌਲ ਮਿਸ਼ਰਤ ਈਂਧਣ ਨਾਲ ਮਾਈਲੇਜ ਵਿੱਚ ਮਾਮੂਲੀ ਕਮੀ ਆਵੇਗੀ। ਪਹਿਲਾਂ ਹੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੋਣ ਕਾਰਨ ਮਾਈਲੇਜ ਵਿੱਚ ਕਿਸੇ ਵੀ ਕਮੀ ਦਾ ਮਤਲਬ ਚਲਾਉਣ ਦਾ ਵੱਧ ਖਰਚਾ ਹੈ। ਮੱਕੜ ਨੇ ਕਿਹਾ, "ਅਸੀਂ 1977 ਵਿੱਚ ਸਕੂਟਰ ਵੇਚਣੇ ਸ਼ੁਰੂ ਕੀਤੇ ਸਨ ਅਤੇ 1980 ਦੇ ਦਹਾਕੇ ਦੇ ਅੰਤ ਤੋਂ ਪੁਰਾਣੀਆਂ ਕਾਰਾਂ ਵੇਚ ਰਹੇ ਹਾਂ। ਅਸੀਂ ਕਦੇ ਵੀ ਇੰਨਾ ਮੰਦਾ ਨਹੀਂ ਦੇਖਿਆ, ਖਾਸ ਕਰਕੇ ਪੈਟਰੋਲ ਵਾਹਨਾਂ ਵਿੱਚ। ਖਪਤਕਾਰ ਪ੍ਰੀਮੀਅਮ-ਸੈਗਮੈਂਟ ਦੀਆਂ ਪੈਟਰੋਲ ਕਾਰਾਂ ਖਰੀਦਣ ਤੋਂ ਝਿਜਕ ਰਹੇ ਹਨ, ਅਤੇ ਮਿਡ-ਸੈਗਮੈਂਟ ਦਾ ਸਟਾਕ ਵੀ ਫਸਿਆ ਹੋਇਆ ਹੈ।"

ਲੋਕਾਂ ਦੀ ਡੀਜ਼ਲ ਕਾਰਾਂ ਵਿਚ ਦਿਲਚਸਪੀ ਵਧੀ

ਡੀਜ਼ਲ ਵਾਹਨਾਂ ਵੱਲ ਆ ਰਹੇ ਬਦਲਾਅ ਬਾਰੇ ਗੱਲ ਕਰਦਿਆਂ ਇੱਕ ਹੋਰ ਕਾਰ ਡੀਲਰ ਰਾਵਿੰਦਰ ਸ਼ਰਮਾ ਨੇ ਕਿਹਾ ਕਿ ਈ-20 ਰੌਲੇ ਕਾਰਨ ਡੀਜ਼ਲ ਕਾਰਾਂ ਵਿੱਚ ਦਿਲਚਸਪੀ ਮੁੜ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ, "ਪਹਿਲਾਂ ਡੀਜ਼ਲ ਕਾਰਾਂ ਵਧੇਰੇ ਵਿਕਦੀਆਂ ਸਨ। ਫਿਰ ਲੋਕ ਪੈਟਰੋਲ ਕਾਰਾਂ ਵੱਲ ਸ਼ਿਫਟ ਹੋ ਗਏ ਜਿਸ ਦੌਰਾਨ ਹਰ ਦਸ ਵਾਹਨਾਂ ਵਿੱਚੋਂ ਅੱਠ ਪੈਟਰੋਲ ਨਾਲ ਚੱਲਣ ਵਾਲੇ ਹੁੰਦੇ ਸਨ। ਸਰਕਾਰ ਵੱਲੋਂ ਈ-20 ਨੂੰ ਉਤਸ਼ਾਹਿਤ ਕਰਨ ਨਾਲ ਲੋਕ ਇੱਕ ਵਾਰ ਫਿਰ ਡੀਜ਼ਲ ਵਿੱਚ ਦਿਲਚਸਪੀ ਦਿਖਾ ਰਹੇ ਹਨ।"

E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

ਪੁਰਾਣੀਆਂ ਕਾਰਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਵਾਹਨਾਂ ਦੀ ਮਾਈਲੇਜ 'ਤੇ ਈ-20 ਦੇ ਪ੍ਰਭਾਵ ਬਾਰੇ ਕੇਂਦਰੀ ਮੰਤਰੀਆਂ ਦੇ ਵੱਖੋ-ਵੱਖਰੇ ਬਿਆਨਾਂ ਨੇ ਉਲਝਣ ਨੂੰ ਹੋਰ ਵਧਾ ਦਿੱਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਬੀ.ਐੱਸ.-III (BS-III) ਵਾਹਨਾਂ (ਜੋ 2005 ਅਤੇ 2016 ਦੇ ਵਿਚਕਾਰ ਬਣੇ ਹਨ) ਨੂੰ ਈ-20 ਪੈਟਰੋਲ 'ਤੇ ਚਲਾਉਣ 'ਤੇ ਕੁਝ ਰਬੜ ਦੇ ਪੁਰਜ਼ਿਆਂ ਅਤੇ ਗੈਸਕਿਟਾਂ ਨੂੰ ਬਦਲਣ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਦੱਸਿਆ ਕਿ IOCL, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ, ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ARAI) ਦੇ ਅਧਿਐਨਾਂ ਵਿੱਚ ਵਾਹਨ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਦੇਖਿਆ ਗਿਆ।

Punjab Assembly Session: ਵਿਧਾਨ ਸਭਾ ’ਚ E-20 ਪੈਟਰੋਲ ਨੀਤੀ ਖ਼ਿਲਾਫ਼ ਮਤਾ ਪਾਸ: ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ

ਬੀ.ਐੱਸ.-VI (BS-VI) ਵਾਹਨ ਆਪਣੇ ਮਾਪਦੰਡਾਂ 'ਤੇ ਖਰੇ ਉਤਰਦੇ ਰਹੇ ਅਤੇ ਇੱਥੋਂ ਤੱਕ ਕਿ ਪੁਰਾਣੇ ਵਾਹਨਾਂ ਵਿੱਚ ਵੀ ਚਲਾਉਣ ਦੀ ਸਮਰੱਥਾ (drivability), ਸਟਾਰਟ ਹੋਣ ਦੀ ਸਮਰੱਥਾ, ਧਾਤੂ ਜਾਂ ਪਲਾਸਟਿਕ ਦੀ ਅਨੁਕੂਲਤਾ ਜਾਂ ਅਸਧਾਰਨ ਟੁੱਟ-ਭੱਜ ਵਿੱਚ ਕੋਈ ਵੱਡਾ ਫਰਕ ਨਹੀਂ ਦੇਖਿਆ ਗਿਆ। ਗਡਕਰੀ ਨੇ ਇਹ ਵੀ ਕਿਹਾ ਕਿ ਕਾਰਾਂ ਜਾਂ ਦੋ ਪਹੀਆ ਵਾਹਨਾਂ ਲਈ ਕਿਸੇ ਵੀ ਇੰਜਣ ਵਿੱਚ ਸੋਧ ਕਰਨ ਦੀ ਲੋੜ ਨਹੀਂ ਪਾਈ ਗਈ ਹੈ।

Advertisement
×