ਲੜੀ ਨੰਬਰ 4

ਨਸ਼ਿਆਂ ਨੇ ਪਰਿਵਾਰ ਨੂੰ ਕਰਜ਼ੇ ਦੀਆਂ ਪੰਡਾਂ ’ਚ ਬੰਨ੍ਹਿਆ

* ਜਵਾਨ ਪੁੱਤ ਦੀ ਮੌਤ ਕਾਰਨ ਮਾਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਨਸ਼ਿਆਂ ਨੇ ਪਰਿਵਾਰ ਨੂੰ ਕਰਜ਼ੇ ਦੀਆਂ ਪੰਡਾਂ ’ਚ ਬੰਨ੍ਹਿਆ

ਲਵਜੀਤ ਬਾਰੇ ਜਾਣਕਾਰੀ ਦਿੰਦੇ ਹੋਏ ਲਵਜੀਤ ਦੇ ਪਰਿਵਾਰਕ ਮੈਂਬਰ।

ਹਮੀਰ ਸਿੰਘ
ਠੱਕਰਪੁਰਾ (ਪੱਟੀ) 3 ਜੁਲਾਈ

ਪਿੰਡ ਤੋਂ ਬਾਹਰਲੇ ਪਾਸੇ ਖਸਤਾ ਹਾਲ ਘਰ ਤੋਂ ਗਰੀਬੀ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਘਰ ਵਿਚਲੀ ਮਾਤਾ ਗੁਰਮੀਤ ਕੌਰ ਆਏ ਮਾਹਿਮਾਨਾਂ ਸਾਹਮਣੇ ਆਪਣਾ ਢਿੱਡ ਫਰੋਲਣ ਲਈ ਜਿਵੇਂ ਉਡੀਕ ਹੀ ਕਰ ਰਹੀ ਹੋਵੇ। ਉਸ ਨੇ ਤੁਰੰਤ ਆਪਣੇ 16 ਸਾਲਾ ਬੇਟੇ ਲਵਜੀਤ ਦੀ ਫੋਟੋ ਚੁੱਕ ਲਿਆਂਦੀ ਅਤੇ ਰੋਂਦਿਆਂ ਦੱਸਿਆ ਕਿ ਜਦੋਂ ਦੀ ਲਵਜੀਤ ਦੀ ਮੌਤ ਹੋਈ ਹੈ, ਸਰੀਰ ਵਿੱਚੋਂ ਸਾਹ ਸੱਤ ਹੀ ਮੁੱਕ ਗਿਆ ਹੈ। ਉਸ ਦੇ ਹੁੰਦਿਆਂ ਰੋਜ਼ਾਨਾ ਚਾਰ ਭਰੇ ਪਰਾਲੀ ਅਤੇ ਹਰੇ ਦਾ ਕੁਤਰਾ ਕਰ ਦਿੰਦੀ ਸੀ ਪਰ ਹੁਣ ਟੋਕਰੀ ਚੁੱਕਣ ਦੀ ਵੀ ਹਿੰਮਤ ਨਹੀਂ ਰਹੀ।

ਪੱਟੀ ਦੇ ਛਿਪਦੇ ਪਾਸੇ ਦੀ ਗੁੱਠ ਵਿੱਚ ਵਸੇ ਪਿੰਡ ਠੱਕਰਪੁਰਾ ਦੀ ਗੁਰਮੀਤ ਕੌਰ ਦੇ ਦੋ ਪੁੱਤਰ ਸਨ। ਉਸ ਨੇ ਦੱਸਿਆ ਕਿ ਉੁਸ ਦਾ ਪਤੀ ਹਰਦੀਪ ਸਿੰਘ ਅਤੇ ਵੱਡਾ ਬੇਟਾ ਯਾਦਵਿੰਦਰ ਜਲੰਧਰ ਵੱਲ ਮੋਬਾਈਲ ਟਾਵਰਾਂ ਵਾਲਿਆਂ ਨਾਲ ਦਿਹਾੜੀ ਕਰਦੇ ਸਨ। ਛੋਟੇ ਲਵਜੀਤ ਨੇ ਦਸਵੀਂ ਕਰਦਿਆਂ ਹੀ ਕਰਜ਼ੇ ਉੱਤੇ ਟਰੈਕਟਰ ਲੈ ਲਿਆ ਅਤੇ ਠੇਕੇ ਉੱਤੇ ਪੈਲੀ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ 72 ਹਜ਼ਾਰ ਰੁਪਏ ਟਰੈਕਟਰ, ਚਾਲੀ ਹਜ਼ਾਰ ਰੁਪਏ ਖਾਦ ਅਤੇ ਹੋਰ ਖਰਚੇ ਲਈ ਡੇਢ ਲੱਖ ਰੁਪਏ ਦੀ ਬੈਂਕ ਤੋਂ ਲਿਮਟ ਬਣਾ ਲਈ। ਇਸ ਖੇਤੀ ਨੇ ਪਹਿਲਾਂ ਹੀ ਆਪਣੀ ਦਸ ਕਨਾਲਾਂ ਜ਼ਮੀਨ ਵਿੱਚੋਂ ਛੇ ਕਨਾਲਾਂ 1.80 ਲੱਖ ਰੁਪਏ ਵਿੱਚ ਗਹਿਣੇ ਧਰਨ ਲਈ ਮਜਬੂਰ ਕਰ ਦਿੱਤਾ। ਇਸੇ ਦੌਰਾਨ ਕਿਰਾਏ ਉੱਤੇ ਤੂੜੀ ਬਣਾਉਣ ਗਏ ਨੂੰ ਹੀ ਨਸ਼ੇ ਦੀ ਆਦਤ ਪੈ ਗਈ।

ਉਹ ਨਸ਼ਿਆਂ ਲਈ ਪੈਸੇ ਮੰਗਦਾ, ਜੇ ਨਾ ਦਿੰਦੇ ਤਾਂ ਲੜਦਾ। ਇਕ ਵਾਰ ਤਾਂ ਹੱਦ ਹੀ ਹੋ ਗਈ, ਉਸ ਨੇ ਯਾਰਾਂ-ਦੋਸਤਾਂ ਨਾਲ ਮਿਲ ਕੇ 70 ਹਜ਼ਾਰ ਰੁਪਏ ਇੱਕੋ ਦਿਨ ਵਿੱਚ ਉਡਾ ਦਿੱਤੇ। ਦੂਜੇ ਦਿਨ ਫਿਰ ਪੈਸੇ ਮੰਗੇ। ਪੈਸੇ ਨਾ ਮਿਲਣ ’ਤੇ ਸਾਮਾਨ ਨੂੰ ਅੱਗ ਲਾ ਦਿੱਤੀ।

ਇੱਕ ਦਿਨ ਲਵਜੀਤ ਨੇ ਕਿਹਾ ਕਿ ਉਹ ਹੋਲੇ ਮੁਹੱਲੇ ’ਤੇ ਆਨੰਦਪੁਰ ਸਾਹਿਬ ਜਾਣਾ ਚਾਹੁੰਦਾ ਹੈ। ਪਿੰਡ ਤੋਂ ਟਰਾਲੀ ਜਾਂਦੀ ਸੀ, ਮੁੰਡਿਆਂ ਨਾਲ ਚਲਾ ਗਿਆ। ਉਹ ਘਰੋਂ 500 ਰੁਪਏ ਲੈ ਕੇ ਗਿਆ ਸੀ। ਉਸ ਵਿੱਚੋਂ ਸੌ ਰੁਪਿਆ ਹੀ ਖਰਚਿਆ ਚਾਰ ਸੌ ਵਾਪਸ ਕਰ ਦਿੱਤਾ। ਵੀਹ ਕੁ ਦਿਨ ਹੋਰ ਵੀ ਕੱਢ ਲਏ ਪਰ ਇਹ ਖੁਸ਼ੀ ਜ਼ਿਆਦਾ ਦੇਰ ਕਾਇਮ ਨਹੀਂ ਰਹੀ। ਉਹ ਫਿਰ ਨਸ਼ੇ ਕਰਨ ਲੱਗ ਗਿਆ।

ਉਨ੍ਹਾਂ ਨਸ਼ਾ ਛੁਡਾਉਣ ਵਾਲਿਆਂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਸੱਠ ਹਜ਼ਾਰ ਰੁਪਏ ਜਮ੍ਹਾਂ ਕਰਵਾਓ ਪਰ ਉਹ ਸੱਠ ਹਜ਼ਾਰ ਦੇਣ ਤੋਂ ਅਸਮਰੱਥ ਸਨ। ਬਾਪ ਦੀਆਂ ਲੱਤਾਂ ਖੜ੍ਹ ਗਈਆਂ ਸਨ ਦੋ ਲੱਖ ਰੁਪਏ ਇਲਾਜ ਉੱਤੇ ਖਰਚ ਹੋ ਗਏ। ਜੋ ਦਿਹਾੜੀ ਕਰਦੇ ਸੀ ਉਸ ਨਾਲ ਕੰਮ ਚੱਲਦਾ ਸੀ ਪਰ ਹੁਣ ਉਹ ਵੀ ਬੰਦ ਹੋ ਗਈ ਸੀ। ਇਸ ਤੋਂ ਬਾਅਦ ਲਵਜੀਤ ਚਲਾ ਗਿਆ ਤੇ ਵਾਪਸ ਨਾ ਆਇਆ। 17 ਅਪਰੈਲ 2016 ਦਾ ਦਿਨ ਸੀ ਕਿ ਸਵੇਰੇ ਹੀ ਇੱਕ ਮੁੰਡੇ ਨੇ ਆ ਕੇ ਸੁਨੇਹਾ ਦਿੱਤਾ ਕਿ ਤੇਰਾ ਲਵਜੀਤ ਮੁੱਕ ਗਿਆ ਹੈ। ਅੱਖਾਂ ਅੱਗੇ ਹਨੇਰਾ ਛਾ ਗਿਆ। ਉਹ ਮੌਕੇ ’ਤੇ ਗਈ ਤਾਂ ਪਤਾ ਲੱਗਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਪੁੱਤ ਦੀ ਮੌਤ ਤੋਂ ਬਾਅਦ ਪਿਓ ਦੇ ਦਿਮਾਗ ਉੱਤੇ ਅਸਰ ਪੈ ਗਿਆ ਅਤੇ ਕਿਸੇ ਕੰਮ ਕਾਜ ਤੋਂ ਜਾਂਦਾ ਰਿਹਾ। ਪਿੱਛੋਂ 10+2 ਪੜ੍ਹੇ ਵੱਡੇ ਯਾਦਵਿੰਦਰ ਦਾ ਕੰਮ ਵੀ ਛੁੱਟ ਗਿਆ। ਰਿਸ਼ਤੇਦਾਰਾਂ ਸਮੇਤ ਲੈਣ-ਦੇਣ ਵਾਲੇ ਅੱਜ ਵੀ ਤੰਗ ਕਰਦੇ ਹਨ। ਉਹ ਦਿਹਾੜੀ ਕਰਕੇ ਲੋਕਾਂ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਰਿਸ਼ਤੇਦਾਰ ਤਾਂ ਗਰੀਬੀ ਨੂੰ ਦੇਖ ਕੇ ਆਉਣਾ ਹੀ ਛੱਡ ਚੁੱਕੇ ਹਨ। ਮੁੰਡਿਆਂ ਦੇ ਨਸ਼ੇ ਦੇ ਜਾਲ ਵਿੱਚ ਫਸਣ ਲਈ ਗੁਰਮੀਤ ਕੌਰ ਸਰਕਾਰ ਨੂੰ ਦੋਸ਼ ਦਿੰਦੀ ਹੈ। ਉਹ ਕਹਿੰਦੀ ਹੈ ਕਿ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਨਸ਼ਾ ਵੇਚਣ ਵਾਲੇ ਛੱਡਣ ਨਹੀਂ ਦਿੰਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All