DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ ਜਾਣ ਦਾ ਟੁੱਟਿਆ ਸੁਫ਼ਨਾ: 16 ਲੱਖ ਦੀ ਠੱਗੀ ਦੇ ਸਦਮੇ ਕਾਰਨ ਨੌਜਵਾਨ ਨੇ ਤੋੜਿਆ ਦਮ !

ਇੰਗਲੈਂਡ ਭੇਜਣ ਦੇ ਨਾਮ ’ਤੇ ਏਜੰਟ ਦੀ ਠੱਗੀ ਦਾ ਸ਼ਿਕਾਰ ਇੱਕ ਨੌਜਵਾਨ ਦੀ ਲੰਘੀ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਜਸਕਰਨ ਸਿੰਘ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੁੰਦਾ ਦੇਖ...

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਜਸਕਰਨ ਸਿੰਘ ਦੀ ਫਾਈਲ ਤਸਵੀਰ। ਫੋਟੋ; ਹਰਦੀਪ ਸਿੰਘ
Advertisement

ਇੰਗਲੈਂਡ ਭੇਜਣ ਦੇ ਨਾਮ ’ਤੇ ਏਜੰਟ ਦੀ ਠੱਗੀ ਦਾ ਸ਼ਿਕਾਰ ਇੱਕ ਨੌਜਵਾਨ ਦੀ ਲੰਘੀ ਰਾਤ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਜਸਕਰਨ ਸਿੰਘ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੁੰਦਾ ਦੇਖ ਕੁਝ ਦਿਨਾਂ ਤੋਂ ਜਸਕਰਨ ਮਾਨਸਿਕ ਤਣਾਅ ਵਿੱਚ ਸੀ ਤੇ ਲੰਘੀ ਰਾਤ ਸਦਮੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਮੋੜ ਸਿੰਘ ਨੇ ਏਜੰਟ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Advertisement

ਉਨਾਂ ਦੋਸ਼ ਲਾਇਆ ਕਿ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਇੰਗਲੈਂਡ ਭੇਜਣ ਲਈ ਧਰਮਕੋਟ ਦੇ ਕਰਵਪਲੱਸ ਇੰਮੀਗ੍ਰੇਸ਼ਨ ਦੇ ਮਾਲਕ ਅਮਨਦੀਪ ਸਿੰਘ ਨੂੰ 16 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਦੋਵਾਂ ਨੂੰ ਇੱਕ ਮਹੀਨੇ ਅੰਦਰ ਹੀ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਦੇ ਛੇ ਸਾਲਾਂ ਦੇ ਪੋਤਰੇ ਨੂੰ ਕੁਝ ਸਮੇਂ ਬਾਅਦ ਇੰਗਲੈਂਡ ਭੇਜਿਆ ਜਾਣਾ ਸੀ। ਉਕਤ ਏਜੰਟ ਉਨ੍ਹਾਂ ਨੂੰ ਤਿੰਨ ਸਾਲ ਤੋਂ ਲਾਰਾ ਲਗਾ ਰਿਹਾ ਸੀ ਅਤੇ ਪੈਸੇ ਵੀ ਨਹੀਂ ਮੋੜ ਰਿਹਾ ਸੀ।

Advertisement

ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਆਪਣੀ ਦੋ ਏਕੜ ਜ਼ਮੀਨ ਅਤੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਇਹ ਰਾਸ਼ੀ ਏਜੰਟ ਨੂੰ ਦਿੱਤੀ ਸੀ ਕਿ ਬੱਚਿਆਂ ਦੇ ਵਿਦੇਸ਼ ਜਾਣ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਸੁਧਰ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਏਜੰਟ ਨੇ ਬੱਚਿਆਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਪਰ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਅਤੇ ਉਨ੍ਹਾਂ ਦਾ ਪੁੱਤਰ ਜਸਕਰਨ ਪਿਛਲੇ ਕਈ ਦਿਨਾਂ ਤੋਂ ਏਜੰਟ ਦੇ ਚੱਕਰ ਕੱਟ ਰਹੇ ਸਨ। ਏਜੰਟ ਨੇ ਪੈਸੇ ਵਾਪਸ ਨਹੀਂ ਮੋੜੇ। ਪਿਤਾ ਨੇ ਦੱਸਿਆ ਕਿ ਸਦਮੇ ਤੇ ਮਾਨਸਿਕ ਤਣਾਅ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਨੇ ਏਜੰਟ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Advertisement
×