ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ’ਚ ਭਾਰਤੀਆਂ ਲਈ ਸੰਘਰਸ਼ ਕਰਨ ਵਾਲੇ ਡਾ. ਗੁਰਦੇਵ ਸਿੰਘ ਗਿੱਲ ਦਾ ਦੇਹਾਂਤ

ਕੈਨੇਡਾ ਵਿੱਚ ਮੈਡੀਕਲ ਪ੍ਰੈਕਟਿਸ ਕਰਨ ਵਾਲੇ ਭਾਰਤੀ ਮੂਲ ਦੇ ਸਨ ਪਹਿਲੇ ਵਿਅਕਤੀ
Advertisement

ਸ਼ਰਧਾਂਜਲੀ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 21 ਦਸੰਬਰ

Advertisement

ਕੈਨੇਡਾ ਵਿਚ ਮੈਡੀਕਲ ਪ੍ਰੈਕਟਿਸ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਡਾ. ਗੁਰਦੇਵ ਸਿੰਘ ਗਿੱਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 40 ਸਾਲਾਂ ਦਾ ਲੰਬਾ ਅਰਸਾ ਮੈਡੀਕਲ ਪ੍ਰੈਕਟਿਸ ਕੀਤੀ। ਉਹ 1949 ਵਿੱਚ ਕਿਸ਼ਤੀ ’ਤੇ ਸਵਾਰ ਹੋ ਕੇ ਕੈਨੇਡਾ ਪੁੱਜੇ ਸਨ। ਉਸ ਵੇਲੇ ਭਾਰਤੀ ਮੂਲ ਦੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ। ਉਨ੍ਹਾਂ ਇਹ ਹੱਕ ਲੈਣ ਲਈ ਸੰਘਰਸ਼ ਕੀਤਾ। ਉਹ 1954 ਵਿੱਚ ਕੈਨੇਡਾ ਦੇ ਸਿਟੀਜ਼ਨ ਬਣੇ। ਉਨ੍ਹਾਂ ਨੇ ਕੈਨੇਡਾ ਇਮੀਗਰੇਸ਼ਨ ਵਿੱਚ ਭਾਰਤ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ। ਗੁਰਦੇਵ ਸਿੰਘ ਗਿੱਲ ਦਾ ਜਨਮ ਖੜੌਦੀ (ਹੁਸ਼ਿਆਰਪੁਰ) ਵਿੱਚ 1931 ਵਿੱਚ ਹੋਇਆ ਸੀ। ਉਹ ਕਿਸ਼ਤੀ ਵਿਚ ਸਵਾਰ ਹੋ ਕੇ 1949 ਵਿੱਚ ਕੈਨੇੇਡਾ ਪੁੱਜੇ। ਉਨ੍ਹਾਂ 1956 ਵਿੱਚ ਯੂਬੀਸੀ ਤੋਂ ਗਰੈਜੂਏਸ਼ਨ ਕੀਤੀ ਤੇ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਮਿੰਟਸਰ ਵਿੱਚ ਆ ਕੇ ਵਸ ਗਏ ਤੇ ਇਥੇ ਹੀ ਮੈਡੀਕਲ ਪ੍ਰੈਕਟਿਸ ਸ਼ੁਰੂ ਕੀਤੀ। ਉਨ੍ਹਾਂ ਇਮੀਗਰੇਸ਼ਨ ਸਬੰਧੀ ਭਾਰਤੀਆਂ ਨੂੰ ਆ ਰਹੀ ਸਮੱਸਿਆ ਨੂੰ ਹੱਲ ਕਰਨ ਵਿਚ ਈਸਟ ਇੰਡੀਅਨ ਵੈਲਫੇਅਰ ਸੁਸਾਇਟੀ ਬਣਾਈ ਤੇ ਓਟਵਾ ਜਾ ਕੇ ਤੱਤਕਾਲੀ ਪ੍ਰਧਾਨ ਮੰਤਰੀ ਡਾਇਫੇਨਬੇਕਰ ਨਾਲ ਰਾਬਤਾ ਬਣਾਇਆ। ਉਨ੍ਹਾਂ ਦੇ ਯਤਨਾਂ ਸਦਕਾ ਹੀ ਭਾਰਤ ਤੋਂ ਕੈਨੇਡਾ ਆਉਣ ਲਈ ਔਰਤਾਂ ਤੇ ਪਰਿਵਾਰਕ ਮੈਂਬਰਾਂ ਦਾ ਰਾਹ ਸੁਖਾਲਾ ਹੋਇਆ। ਉਹ ਵੈਨਕੂਵਰ ਵਿਚ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਬਣੇ ਤੇ ਉਨ੍ਹਾਂ 1970 ਵਿਚ ਰੌਸ ਸਟਰੀਟ ਗੁਰਦੁਆਰੇ ਦੀ ਇਮਾਰਤ ਬਣਾਉਣ ਲਈ ਫੰਡ ਇਕੱਠਾ ਕਰਨ ਲਈ ਯੋਗਦਾਨ ਪਾਇਆ। ਡਾ. ਗਿੱਲ ਨੇ 1995 ਵਿੱਚ ਮੈਡੀਕਲ ਪ੍ਰੈਕਟਿਸ ਬੰਦ ਕਰ ਦਿੱਤੀ ਸੀ। ਉਨ੍ਹਾਂ ਪੰਜਾਬ ਦੇ 27 ਪਿੰਡਾਂ ਵਿਚ ਪੀਣ ਵਾਲਾ ਪਾਣੀ, ਸਕੂਲਾਂ ਨੂੰ ਕੰਪਿਊਟਰ ਤੇ ਆਧੁਨਿਕ ਸਾਜ਼ੋ ਸਾਮਾਨ ਦੇਣ ਵਿਚ ਵੀ ਯੋਗਦਾਨ ਦਿੱਤਾ। ਉਨ੍ਹਾਂ ਦੇ ਕੰਮਾਂ ਦੀ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਵੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਮੂਲ ਦੇ ਪਹਿਲੇ ਕੈਨੇਡੀਅਨ ਬਣਨ ’ਤੇ ਆਰਡਰ ਆਫ ਬੀਸੀ (1991), ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣਨ ’ਤੇ ਵੈਨਕੂਵਰ ਸੰਨ 100 ਐਵਾਰਡ, ਕੁਈਨ ਐਲਿਜ਼ਾਬੈਥ 2 ਡਾਇਮੰਡ ਜੁਬਲੀ ਮੈਡਲ (2012), ਯੂਬੀਸੀ ਗਲੋਬਲ ਸਿਟੀਜ਼ਨਸ਼ਿਪ ਅਲੂਮਨੀ ਅਚੀਵਮੈਂਟ ਐਵਾਰਡ (2013), ਯੂਬੀਸੀ ਐੱਮਏਏ ਵਾਲੇਸ ਵਿਲਸਨ ਲੀਡਰਸ਼ਿਪ ਐਵਾਰਡ (2018) ਆਦਿ ਦਿੱਤੇ ਗਏ।

Advertisement
Show comments