DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Dr Sardara Singh Johal ਨੇ BJP President ਨੂੰ ਖਰੀਆਂ-ਖਰੀਆਂ ਸੁਣਾਈਆਂ

ਸੂਬੇ ’ਚ ਮੁਫ਼ਤਖੋਰੀ ਬੰਦ ਕਰਨ ਦੀ ਚੁਣੌਤੀ ਦਿੱਤੀ; ਝੋਨੇ ਹੇਠ ਰਕਬਾ ਘਟਾ ਕੇ ਫਸਲੀ ਵੰਨ-ਸੁਵੰਨਤਾ ਦਾ ਸੁਝਾਅ

  • fb
  • twitter
  • whatsapp
  • whatsapp
featured-img featured-img
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਮਿਲਣੀ ਦੌਰਾਨ ਡਾ. ਸਰਦਾਰਾ ਸਿੰਘ ਜੌਹਲ ਨੂੰ ਕਿਤਾਬਚਾ ਸੌਂਪਦੇ ਹੋਏ। -ਫੋਟੋ: ਇੰਦਰਜੀਤ ਵਰਮਾ
Advertisement

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਪਾਰਟੀ ਦੀ ਸੰਪਰਕ ਮੁਹਿੰਮ ਤਹਿਤ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਲਈ ਪੁੱਜੇ ਜਿਸ ਦੌਰਾਨ ਡਾ. ਜੌਹਲ ਨੇ ਭਾਜਪਾ ਪ੍ਰਧਾਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਸੰਖੇਪ ਮਿਲਣੀ ਦੌਰਾਨ ਡਾ. ਜੌਹਲ ਨੇ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਵੀ ਦਿੱਤੇ। ਇਸ ਤੋਂ ਇਲਾਵਾ ਮੁਫ਼ਤਖ਼ੋਰੀ ਬੰਦ ਕਰਨ ਲਈ ਭਾਜਪਾ ਪ੍ਰਧਾਨ ਨੂੰ ਚੁਣੌਤੀ ਵੀ ਦਿੱਤੀ। ਚੇਤੇ ਰਹੇ ਕਿ ਡਾ. ਜੌਹਲ ਪਹਿਲਾਂ ਵੀ ਸਰਕਾਰਾਂ ਨੂੰ ਪੰਜਾਬ ਦੇ ਜ਼ਮੀਨੀ ਪਾਣੀ ਬਚਾਉਣ ਅਤੇ ਫ਼ਸਲੀ ਗੇੜ ਤੋੜਨ ਲਈ ਰਿਪੋਰਟਾਂ ਦੇ ਚੁੱਕੇ ਹਨ।

ਕੌਮੀ ਪ੍ਰਧਾਨ ਨਾਲ ਮਿਲਣੀ ਮਗਰੋਂ ਡਾ. ਜੌਹਲ ਨੇ ਕਿਹਾ ਕਿ ਮੁਫ਼ਤਖ਼ੋਰੀ ਦੇ ਰੁਝਾਨ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਦਿੱਤਾ ਹੈ ਅਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫ਼ਤਖ਼ੋਰੀ ਖਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ। ਉਨ੍ਹਾਂ ਭਾਜਪਾ ਪ੍ਰਧਾਨ ਨੂੰ ਸਾਫ਼ ਕਿਹਾ ਕਿ ਜੇ ਉਨ੍ਹਾਂ (ਭਾਜਪਾ) ਵਿੱਚ ਹਿੰਮਤ ਹੈ ਤਾਂ ਮੁਫ਼ਤਖ਼ੋਰੀ ਨੂੰ ਪੰਜਾਬ ਵਿੱਚੋਂ ਬੰਦ ਕਰਨ। ਜੇ ਭਾਜਪਾ ਵੀ ਮੁਫ਼ਤਖ਼ੋਰੀ ਦੇ ਏਜੰਡੇ ’ਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਵਿੱਚ ਸਭ ਇੱਕੋ ਜਿਹੇ ਹਨ। ਮੁਫ਼ਤਖ਼ੋਰੀ ਨੂੰ ਰੋਕੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ।

Advertisement

ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਵੈਮਾਣ ਨੂੰ ਰੋਲਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਡਾ. ਜੌਹਲ ਨੇ ਭਾਜਪਾ ਪ੍ਰਧਾਨ ਨੂੰ ਇਹ ਵੀ ਮਸ਼ਵਰਾ ਦਿੱਤਾ ਕਿ ਪੰਜਾਬ ਦੇ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਵੱਡੇ ਕਦਮ ਉਠਾਏ ਜਾਣ। ਦੂਜੇ ਪਾਸੇ, ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਡਾ. ਜੌਹਲ ਨੇ ਦੇਸ਼ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਸੁਝਾਅ ਦਿੱਤੇ ਹਨ, ਜਿਨ੍ਹਾਂ ’ਤੇ ਗ਼ੌਰ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਡਾ. ਜੌਹਲ ਨੇ ਝੋਨੇ ਹੇਠੋਂ ਰਕਬਾ ਘਟਾਏ ਜਾਣ ਦਾ ਵੀ ਮਸ਼ਵਰਾ ਦਿੱਤਾ ਹੈ ਅਤੇ ਬਦਲਵੀਆਂ ਫ਼ਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਨ ਲਈ ਵੀ ਕਿਹਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਇਸ ਮੁਲਾਕਾਤ ਦੌਰਾਨ ਡਾ. ਜੌਹਲ ਨੂੰ ਮੋਦੀ ਸਰਕਾਰ ਦੀਆਂ 12 ਸਾਲ ਦੀਆਂ ਪ੍ਰਾਪਤੀਆਂ ਵਾਲਾ ਕਿਤਾਬਚਾ ਵੀ ਭੇਟ ਕੀਤਾ। ਡਾ. ਜੌਹਲ ਦੇ ਕੁਝ ਨੁਕਤੇ ਭਾਜਪਾ ਪ੍ਰਧਾਨ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਨੇੜੇ ਜਾਪੇ। ਦੱਸਣਯੋਗ ਹੈ ਕਿ ਡਾ. ਸਰਦਾਰਾ ਸਿੰਘ ਜੌਹਲ ਨੇ ਦੋ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਮੁਫ਼ਤਖ਼ੋਰੀ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਸੀ।

Advertisement

Advertisement
×