
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਨਵੰਬਰ
ਇੱਥੇ ਇੰਦਰਾ ਕਲੋਨੀ ਵਿਚ ਰਹਿੰਦੇ ਕੂਚਬੰਦ ਪਰਿਵਾਰਾਂ ਦੇ ਦੋ ਧੜਿਆਂ ਵਿਚ ਅੱਜ ਮੁੜ ਸਵੇਰੇ ਹੋਏ ਝਗੜੇ ਵਿਚ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਇੱਕ ਮੋਟਰਸਾਈਕਲ ਸਮੇਤ ਹੋਰ ਸਾਮਾਨ ਦੀ ਭੰਨਤੋੜ ਵੀ ਕੀਤੀ ਗਈ। ਜਾਣਕਾਰੀ ਮੁਤਾਬਿਕ ਅੱਜ ਝਗੜੇ ਦੌਰਾਨ ਦੋਵੇਂ ਧਿਰਾਂ ਵੱਲੋਂ ਕੋਠਿਆਂ ’ਤੇ ਚੜ੍ਹ ਕੇ ਇੱਟਾਂ, ਰੋੜਿਆਂ ਅਤੇ ਕੱਚ ਦੀਆਂ ਖਾਲੀ ਬੋਤਲਾਂ ਇੱਕ ਦੂਜੇ ’ਤੇ ਵਰਾਈਆਂ ਗਈਆਂ। ਝਗੜੇ ਦੌਰਾਨ ਮੌਕੇ ’ਤੇ ਪੁੱਜੇ ਡੀਐੱਸਪੀ ਜਰਨੈਲ ਸਿੰਘ ਅਤੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਸਣੇ ਟੀਮ ਕੋਠਿਆਂ ’ਤੇ ਚੜ੍ਹ ਕੇ 10 ਪਥਰਾਅ ਕਰਦੇ ਨੌਜਵਾਨਾਂ ਨੂੰ ਫੜਿਆ ਤੇ ਕੁਝ ਭੱਜਣ ਵਿਚ ਕਾਮਯਾਬ ਹੋ ਗਏ।
ਜ਼ਿਕਰਯੋਗ ਹੈ ਕਿ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਵੇਂ ਧੜਿਆਂ ਦਾ ਪਿਛਲੇ ਦੋ ਦਿਨਾਂ ਤੋਂ ਹੋ ਰਿਹਾ ਹੈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਏ ਝਗੜੇ ਦੌਰਾਨ ਕੁਝ ਔਰਤਾਂ ਸਮੇਤ ਦਰਜਨ ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਦੋਵੇਂ ਧਿਰਾਂ ਦੇ ਇੱਕ ਔਰਤ ਸਮੇਤ 10 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ