ਖੰਨਾ ’ਚ ਕੁੱਤੇ ਨੇ 16 ਲੋਕਾਂ ਨੂੰ ਵੱਢਿਆ

ਖੰਨਾ ’ਚ ਕੁੱਤੇ ਨੇ 16 ਲੋਕਾਂ ਨੂੰ ਵੱਢਿਆ

ਨਿੱਜੀ ਪੱਤਰ ਪ੍ਰੇਰਕ

ਖੰਨਾ, 24 ਜਨਵਰੀ

ਇਥੋਂ ਦੇ ਕਰਤਾਰ ਨਗਰ ਇਲਾਕੇ ਵਿਚ ਆਵਾਰਾ ਕੁੱਤੇ ਨੇ ਲਗਪਗ 16 ਲੋਕਾਂ ਨੂੰ ਵੱਢਿਆ। ਇਨ੍ਹਾਂ ’ਚ ਬੱਚੇ ਤੇ ਬਜ਼ੁਰਗ ਸ਼ਾਮਲ ਹਨ ਅਤੇ ਕਈ ਲੋਕਾਂ ਨੂੰ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਥੋਂ ਦੇ ਵਾਰਡ ਨੰਬਰ-16,17 ਤੇ 18 ਵਿਚ ਇਕ ਕੁੱਤੇ ਨੇ ਕਈ ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਰਘਵੀਰ ਸਿੰਘ ਅਤੇ ਸੁਰਿੰਦਰ ਸੋਫ਼ਤ ਨੇ ਦੱਸਿਆ ਕਿ ਇਸ ਇਲਾਕੇ ਵਿਚ ਘੁੰਮਦੇ ਅਵਾਰਾ ਕੁੱਤੇ ਹਰ ਸਮੇਂ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ ਅਤੇ ਛੋਟੇ ਬੱਚੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ। ਕੁੱਤੇ ਦੇ ਵੱਢਣ ਦੇ ਜ਼ਖ਼ਮ ਇੰਨੇ ਡੂੰਘੇ ਸਨ ਕਿ ਕਈ ਲੋਕਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਨਾ ਪਿਆ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਕਿਹਾ ਕਿ ਉਨ੍ਹਾਂ ਨਗਰ ਕੌਂਸਲ ਦੇ ਫਾਇਰ ਬਿਗ੍ਰੇਡ ਵਿਭਾਗ ਦੇ ਨਾਲ ਨਾਲ ਹੋਰ ਵਿਭਾਗਾਂ ਨੂੰ ਸੂਚਿਤ ਕੀਤਾ ਹੈ ਅਤੇ ਕੁੱਤਿਆਂ ਦੀ ਭਾਲ ਵੀ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All