DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਇਤਿਹਾਸਕਾਰਾਂ ਨੇ ਦਲਿਤ ਚਿੰਤਕਾਂ ਨੂੰ ਨਜ਼ਰਅੰਦਾਜ਼ ਕੀਤਾ’

‘‘ਪੰਜਾਬ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਅਨੇਕਾਂ ਵਿਦਵਾਨਾਂ ਨੇ ਦਲਿਤ ਵਰਗ ’ਚ ਜਨਮੇ ਬਹਾਦਰ ਯੋਧਿਆਂ, ਚਿੰਤਕਾਂ ਤੇ ਲੇਖਕਾਂ ਨੂੰ ਅਪਣੀਆਂ ਲਿਖਤਾਂ ਵਿੱਚ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।’’ ਇਹ ਟਿੱਪਣੀ ਪ੍ਰੋਫ਼ੈਸਰ ਰਾਜ ਕੁਮਾਰ ਹੰਸ ਨੇ ਇਥੇ ਉਨ੍ਹਾਂ ਦੇ ਖੋਜ...

  • fb
  • twitter
  • whatsapp
  • whatsapp
featured-img featured-img
ਪੁਸਤਕ ’ਤੇ ਗੋਸ਼ਟੀ ਦੌਰਾਨ ਮੰਚ ਤੋਂ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ:ਸੁਰੇਸ਼
Advertisement

‘‘ਪੰਜਾਬ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਅਨੇਕਾਂ ਵਿਦਵਾਨਾਂ ਨੇ ਦਲਿਤ ਵਰਗ ’ਚ ਜਨਮੇ ਬਹਾਦਰ ਯੋਧਿਆਂ, ਚਿੰਤਕਾਂ ਤੇ ਲੇਖਕਾਂ ਨੂੰ ਅਪਣੀਆਂ ਲਿਖਤਾਂ ਵਿੱਚ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।’’ ਇਹ ਟਿੱਪਣੀ ਪ੍ਰੋਫ਼ੈਸਰ ਰਾਜ ਕੁਮਾਰ ਹੰਸ ਨੇ ਇਥੇ ਉਨ੍ਹਾਂ ਦੇ ਖੋਜ ਭਰਪੂਰ ਲੇਖਾਂ ਦੀ ਕਿਤਾਬ ‘ਪੰਜਾਬ ਦੇ ਇਨਕਲਾਬ-ਸਿੱਖੀ ਅਤੇ ਦਲਿਤ ਸਾਹਿਤਕਾਰੀ’ ਬਾਰੇ ਵਿਚਾਰ ਗੋਸ਼ਟੀ ਵਿੱਚ ਕੀਤੀ।

ਮਹਾਨ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਦੇ 649 ਜਨਮ ਦਿਵਸ ਮੌਕੇ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿੱਚ ਕਾਰਵਾਈ ਗੋਸ਼ਟੀ ਦੀ ਸ਼ੁਰੂਆਤ ਰੈਡੀਕਲ ਫੋਰਮ ਦੇ ਕਨਵੀਨਰ ਸੁਖਦਰਸ਼ਨ ਨੱਤ ਵਲੋਂ ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਕੀਤੀ ਗਈ। ਪੁਸਤਕ ਬਾਰੇ ਪੇਪਰ ਪੜ੍ਹਦਿਆਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੀ ਪ੍ਰੋਫੈਸਰ ਅਤੇ ਸ਼ਾਇਰਾ ਨੀਤੂ ਅਰੋੜਾ ਨੇ ਪ੍ਰੋਫ਼ੈਸਰ ਹੰਸ ਵਲੋਂ ਆਪਣੇ ਵਿਸ਼ੇ ਬਾਰੇ ਲਿਖਣ ਲਈ ਕੀਤੀ ਇਤਿਹਾਸ ਦੀ ਡੂੰਘੀ ਖੋਜ ਦੀ ਸ਼ਲਾਘਾ ਕਰਦਿਆਂ ਪੁਸਤਕ ਵਿਚਲੇ ਕੁਝ ਸੰਕਲਪਾਂ ਤੇ ਧਾਰਨਾਵਾਂ ਬਾਰੇ ਸੁਆਲ ਵੀ ਖੜ੍ਹੇ ਕੀਤੇ। ਗੋਸ਼ਟੀ ਦਾ ਪ੍ਰਬੰਧ ਅਮੋਲਕ ਡੇਲੂਆਣਾ ਅਤੇ ਸੰਚਾਲਨ ਡਾ. ਸੰਦੀਪ ਸਿੰਘ ਭੰਮਾ ਨੇ ਕੀਤਾ। ਪੜ੍ਹੇ ਪੇਪਰ, ਪੁਸਤਕ ਅਤੇ ਇਨ੍ਹਾਂ ਵਿਚੋਂ ਉਠਦੇ ਸੁਆਲਾਂ ਬਾਰੇ ਨਿਰੰਜਨ ਬੋਹਾ, ਬਲਵੰਤ ਭਾਟੀਆ, ਪਰਮਿੰਦਰ ਸਿੰਘ, ਆਤਮਾ ਸਿੰਘ ਪਮਾਰ, ਕਸ਼ਮੀਰ ਸਿੰਘ, ਬਹਾਲ ਸਿੰਘ ਬੇਨੜਾ, ਸੁਖਜੀਤ ਚੀਮਾ, ਕੁਲਦੀਪ ਘਰਾਗਣਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੁਝ ਸੁਆਲ ਉਠਾਏ। ਅਖੀਰ ਵਿੱਚ ਸ਼ਾਇਰ ਰਾਜਵਿੰਦਰ ਮੀਰ ਨੇ ਅਨੁਵਾਦਕ ਦਾ ਨਾਂ ਕਿਤਾਬ ਦੇ ਸਵਰਕ ਉਤੇ ਨਾ ਛਪਣ ਸਮੇਤ ਕੁਝ ਹੋਰ ਨੁਕਤੇ ਉਠਾਏ।

Advertisement

Advertisement
Advertisement
×