DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ਼ਮਸੁਲ ਇਸਲਾਮ ਦੀ ਪੁਸਤਕ ’ਤੇ ਚਰਚਾ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਥੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਲੇਖਕ, ਇਤਿਹਾਸਕਾਰ ਅਤੇ ਰੰਗਕਰਮੀ ਸ਼ਮਸੁਲ ਇਸਲਾਮ ਦੀ ਕਿਤਾਬ ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ’ਤੇ ਚਰਚਾ ਕੀਤੀ ਗਈ। ਪੰਜਾਬੀ ਵਿੱਚ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਅਨੁਵਾਦਿਤ ਇਸ ਪੁਸਤਕ ਉੱਪਰ ਕੀਤੀ...

  • fb
  • twitter
  • whatsapp
  • whatsapp
featured-img featured-img
ਵਿਚਾਰ-ਚਰਚਾ ਦੌਰਾਨ ਆਗੂ ਆਪਣੇ ਵਿਚਾਰ ਪੇਸ਼ ਕਰਦੇ ਹੋਏ।
Advertisement

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਥੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਲੇਖਕ, ਇਤਿਹਾਸਕਾਰ ਅਤੇ ਰੰਗਕਰਮੀ ਸ਼ਮਸੁਲ ਇਸਲਾਮ ਦੀ ਕਿਤਾਬ ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ’ਤੇ ਚਰਚਾ ਕੀਤੀ ਗਈ। ਪੰਜਾਬੀ ਵਿੱਚ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਅਨੁਵਾਦਿਤ ਇਸ ਪੁਸਤਕ ਉੱਪਰ ਕੀਤੀ ਵਿਚਾਰ-ਚਰਚਾ ਦੇ ਮੁੱਖ ਵਕਤਾ ਬੂਟਾ ਸਿੰਘ ਮਹਿਮੂਦਪੁਰ ਸਨ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਪ੍ਰੋ. ਤੇਜਿੰਦਰ ਵਿਰਲੀ ਨੇ ਕਿਹਾ ਕਿ ਕਿਤਾਬ ਬਰਤਾਨਵੀ ਸਾਮਰਾਜ ਦੇ ਕੋਝੇ ਮਨਸ਼ਿਆਂ ਦਾ ਜ਼ਿਕਰ ਨਹੀਂ ਕਰਦੀ, ਜੋ ਹੋਣਾ ਚਾਹੀਦਾ ਸੀ। ਵਿਚਾਰ-ਚਰਚਾ ਦੇ ਪ੍ਰਧਾਨਗੀ ਮੰਡਲ ਦੀ ਤਰਫ਼ੋਂ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਮੁਲਕ ਦੇ ਮੌਜੂਦਾ ਨਾਜ਼ੁਕ ਦੌਰ ਅੰਦਰ ਸ਼ਮਸੁਲ ਇਸਲਾਮ ਦੀ ਕਿਤਾਬ ਬੇਹੱਦ ਮੁੱਲਵਾਨ ਹੈ। ਸਮਾਗਮ ਦੇ ਮੰਚ ਸੰਚਾਲਕ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਆਪਣੀ ਤਾਕਤ ਦਾ ਕਿਲਾ ਉਸਾਰਨ ਦੀ ਲੋੜ ਹੈ।

Advertisement
Advertisement
×