DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਲਜੀਤ ਨੇ ਸਿੱਖਾਂ ਦੀਆਂ ਭਾਵਨਾਵਾਂ ਵਰਤੀਆਂ: ਬਿੱਟੂ

ਓ ਟੀ ਟੀ ਵਿਵਾਦ ’ਤੇ ਸਰਕਾਰੀ ਦਬਾਅ ਦੇ ਦੋਸ਼ਾਂ ਨੂੰ ਨਕਾਰਿਆ

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਫਿਲਮ ‘ਸਤਲੁਜ’ ਕਾਰਨ ਭਖੇ ਸਿਆਸੀ ਮਾਹੌਲ ਦਰਮਿਆਨ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ’ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਵਰਤ ਕੇ ਆਰਥਿਕ ਲਾਹਾ ਲੈਣ ਦੇ ਦੋਸ਼ ਲਾਏ। ਬਿੱਟੂ ਨੇ ਆਖਿਆ ਕਿ ਇਹ ਸਭ ਕੁਝ ਕਿਸੇ ਸਮਾਜਿਕ ਜਾਂ ਧਾਰਮਿਕ ਉਦੇਸ਼ ਲਈ ਨਹੀਂ, ਬਲਕਿ ਕਰੋੜਾਂ ਰੁਪਏ ਕਮਾਉਣ ਅਤੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਸੋਚੀ-ਸਮਝੀ ਰਣਨੀਤੀ ਹੈ। ਲੁਧਿਆਣਾ ਵਿੱਚ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਦਿਲਜੀਤ ਦੋਸਾਂਝ ਵਿਦੇਸ਼ਾਂ ਵਿੱਚ ਜਾ ਕੇ ਵੱਖਰੀ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਭਾਰਤ ਆ ਕੇ ਉਨ੍ਹਾਂ ਦਾ ਰੁਖ਼ ਬਦਲ ਜਾਂਦਾ ਹੈ। ਓ ਟੀ ਟੀ ਪਲੇਟਫਾਰਮ ਤੋਂ ਫਿਲਮ ਹਟਾਏ ਜਾਣ ਦੇ ਵਿਵਾਦ ’ਤੇ ਬਿੱਟੂ ਨੇ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਬਾਅ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਹਟਾਉਣ ਦੀ ਗੱਲ ਸਿਰਫ਼ ਪ੍ਰਚਾਰ ਹਾਸਲ ਕਰਨ ਦਾ ਜ਼ਰੀਆ ਹੈ। ਓ ਟੀ ਟੀ ਮੰਚਾਂ ’ਤੇ ਸਰਕਾਰ ਦਾ ਕੋਈ ਸਿੱਧਾ ਕੰਟਰੋਲ ਨਹੀਂ ਹੁੰਦਾ ਅਤੇ ਨਿਰਮਾਤਾ ਜਦੋਂ ਚਾਹੁਣ ਆਪਣੀ ਫ਼ਿਲਮ ਜਾਰੀ ਕਰ ਸਕਦੇ ਹਨ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੱਖ ਪੂਰਿਆ

ਜਸਵੰਤ ਸਿੰਘ ਖਾਲੜਾ ਮਾਮਲੇ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਖਾਲੜਾ ਖ਼ਿਲਾਫ਼ ਨਾ ਤਾਂ ਕੋਈ ਕੇਸ ਦਰਜ ਹੋਇਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਪੁਲੀਸ ਨੇ ਕਦੇ ਤਲਬ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੇਅੰਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਹੀ ਖਾਲੜਾ ਨੂੰ ਚੁੱਕਿਆ ਗਿਆ ਸੀ, ਇਸ ਲਈ ਬਿਨਾਂ ਤੱਥਾਂ ਦੇ ਸਾਬਕਾ ਮੁੱਖ ਮੰਤਰੀ ’ਤੇ ਦੋਸ਼ ਮੜ੍ਹਨਾ ਬਿਲਕੁਲ ਜਾਇਜ਼ ਨਹੀਂ ਹੈ।

Advertisement

Advertisement
Advertisement
×