ਪੱਤਰ ਪ੍ਰੇਰਕ
ਚੇਤਨਪੁਰਾ, 27 ਜਨਵਰੀ
ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਵਿਛੋਆ ਨੇੜੇ ਬੀਤੀ ਸ਼ਾਮ ਸੂਏ ਦੇ ਪੁਲ ਹੇਠ ਚਾਰ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਸਾਮਾਨ ਮਿਲਿਆ। ਦਲਜੀਤ ਸਿੰਘ ਵਾਸੀ ਪਿੰਡ ਵਿਛੋਆ ਨੇ ਦੱਸਿਆ ਕਿ ਸ਼ਾਮ ਵੇਲੇ ਸੈਰ ਕਰਨ ਲਈ ਪਿੰਡ ਬਾਠ ਵੱਲ ਜਾਂਦਿਆਂ ਉਨ੍ਹਾਂ ਨੂੰ ਸੂਏ ਦੇ ਪੁਲ ਹੇਠਾਂ ਕੱਪੜੇ ਵਿੱਚ ਕੁਝ ਲਪੇਟਿਆ ਨਜ਼ਰ ਆਇਆ, ਜਦ ਉਨ੍ਹਾਂ ਨੇੜੇ ਜਾ ਕੇ ਵੇਖਿਆ ਤਾਂ ਉਸ ਅੰਦਰ 4 ਗੁਟਕਾ ਸਹਬਿ ਸਮੇਤ ਵੱਖ-ਵੱਖ ਗੁਰੂ ਸਾਹਿਬਾਨਾਂ ਦੀ ਤਸਵੀਰਾਂ, ਮੋਤੀਆਂ ਦੀਆਂ ਮਾਲਾਵਾਂ ਤੇ ਫੁੱਲ ਸਨ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਨੂੰ ਦੱਸਿਆ ਤੇ ਥਾਣਾ ਝੰਡੇਰ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਸਬ ਇੰਸਪੈਕਟਰ ਮਨਤੇਜ ਸਿੰਘ ਨੇ ਦੱਸਿਆ ਕਿ ਸਾਰੇ ਗੁਟਕਾ ਸਾਹਿਬ ਦੇ ਅੰਗ (ਪੱਤਰੇ) ਸਹੀ ਸਲਾਮਤ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਹੈ।