ਘਰ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਪੱਤਰ ਪ੍ਰੇਰਕ ਜਲੰਧਰ, 30 ਜੂਨ ਇਥੇ ਸ਼ਹਿਰ ਦੇ ਗੜ੍ਹਾ ਇਲਾਕੇ ’ਚ ਸਥਿਤ ਘਰ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸਿੱਖ ਜਥੇਬੰਦੀਆਂ ਗੜ੍ਹਾ ਇਲਾਕੇ ’ਚ ਪੁੱਜ ਗਈਆਂ। ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ ਅਤੇ ਉੱਚ ਅਧਿਕਾਰੀ...
Advertisement
ਪੱਤਰ ਪ੍ਰੇਰਕ
ਜਲੰਧਰ, 30 ਜੂਨ
Advertisement
ਇਥੇ ਸ਼ਹਿਰ ਦੇ ਗੜ੍ਹਾ ਇਲਾਕੇ ’ਚ ਸਥਿਤ ਘਰ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸਿੱਖ ਜਥੇਬੰਦੀਆਂ ਗੜ੍ਹਾ ਇਲਾਕੇ ’ਚ ਪੁੱਜ ਗਈਆਂ। ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ ਅਤੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਏਡੀਸੀਪੀ ਹਰਿੰਦਰ ਸਿੰਘ ਗਿੱਲ ਤੇ ਏਸੀਪੀ ਮਾਡਲ ਟਾਊਨ ਨੇ ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲਿਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਪਰਿਵਾਰ ਤੇ ਕੁਝ ਹੋਰ ਮਸ਼ਕੂਕਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ। ਸਿੱਖ ਜਥੇਬੰਦੀਆਂ ਨੇ ਨੁਮਾਇੰਦਿਆਂ ਨੇ ਦੱਸਿਆ ਕਿ ਜਿਸ ਘਰ ਵਿੱਚ ਬੇਅਦਬੀ ਹੋਈ ਹੈ, ਉਥੇ ਨਾ ਤਾਂ ਸੇਵਾ ਕਰਨ ਲਈ ਪਾਠੀ ਸਿੰਘ ਸੀ ਤੇ ਨਾ ਹੀ ਸਫ਼ਾਈ ਦਾ ਪ੍ਰਬੰਧ ਸੀ।
Advertisement