DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਿਵ ਸ਼ਕਤੀ ਧਾਮ ਮੰਦਰ ਵਿੱਚ ਬੇਅਦਬੀ 

ਸ਼ਰਾਰਤੀ ਨੇ ਚੋਰੀ ਦੀ ਨੀਅਤ ਨਾਲ ਮੰਦਰ ਵਿੱਚ ਕੀਤੀ ਤੋੜ-ਭੰਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸਥਾਨਕ ਬੱਬਰੀ ਬਾਈਪਾਸ 'ਤੇ ਮੈਰੀਟੋਰੀਅਸ ਸਕੂਲ ਦੇ ਨਜ਼ਦੀਕ ਸਥਿਤ ਸ਼ਿਵ ਸ਼ਕਤੀ ਮੰਦਰ ਵਿੱਚ ਦਿਨ-ਦਿਹਾੜੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਮੰਦਰ ਵਿੱਚ ਮੌਜੂਦ ਸੰਗਤ ਅਨੁਸਾਰ ਮੰਦਰ ਦੇ ਮਹੰਤ ਦੇਵਾ ਜੀ ਜਦੋਂ ਗੇਟ ਨੂੰ ਤਾਲਾ ਲਗਾ ਕੇ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ, ਤਾਂ ਇੱਕ ਨੌਜਵਾਨ ਮੰਦਰ ਦੀ ਕੰਧ ਟੱਪ ਕੇ ਅੰਦਰ ਵੜ ਗਿਆ ਅਤੇ ਉਸ ਨੇ ਉੱਥੇ ਬੁਰੀ ਤਰ੍ਹਾਂ ਤੋੜ-ਭੰਨ ਕੀਤੀ।

ਸੰਗਤ ਅਨੁਸਾਰ ਉਹ ਚੋਰੀ ਕਰਨ ਦੀ ਨੀਅਤ ਨਾਲ ਮੰਦਰ ਵਿੱਚ ਵੜਿਆ ਸੀ ਅਤੇ ਉਸ ਨੇ ਸਾਰੀਆਂ ਮੂਰਤੀਆਂ ਦੇ ਗਹਿਣੇ ਵੀ ਉਤਾਰ ਲਏ ਸਨ। ਇਸ ਦੇ ਨਾਲ ਹੀ ਪਿੱਤਲ ਤੇ ਤਾਂਬੇ ਦੀਆਂ ਮੂਰਤੀਆਂ ਸਮੇਤ ਹੋਰ ਕੀਮਤੀ ਸਾਮਾਨ ਵੀ ਆਪਣੇ ਬੈਗ ਵਿੱਚ ਭਰ ਲਿਆ। ਉਸ ਨੇ ਸੀ ਸੀ ਟੀ ਵੀ (CCTV) ਕੈਮਰਿਆਂ ਦੀਆਂ ਤਾਰਾਂ ਵੀ ਤੋੜ ਦਿੱਤੀਆਂ ਸਨ। ਹਾਲਾਂਕਿ ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲ ਪਾਉਂਦਾ, ਉਦੋਂ ਹੀ ਬਾਹਰ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਉਸ ਨੂੰ ਘੇਰ ਲਿਆ। ਉਸ ਨੂੰ ਜਲਦੀ ਹੀ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।ਸੰਗਤ ਨੇ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Advertisement

Advertisement
Advertisement
×