ਕਿਸਾਨਾਂ ਦੇ ਦਿੱਲੀ ਜਾਣ ਦੇ ਰਾਹ ’ਚ ਆਈ ਹਰਿਆਣਾ ਸਰਕਾਰ: ਹੱਦ ਸੀਲ ਕਰਕੇ ਸੜਕ ’ਤੇ ਸੁੱਟੇ ਪੱਥਰ, ਕਿਸਾਨਾਂ ਦਾ ਧਰਨਾ ਸ਼ੁਰੂ

 ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 25 ਨਵੰਬਰ

ਇਥੇ ਪੰਜਾਬ-ਹਰਿਆਣਾ ਸਰਹੱਦ ਉੱਪਰ ਮਿੱਥੇ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਾਰ ਜਥੇਬੰਦਕ ਸੰਘਰਸ਼ ਅਤੇ ਸਿਆਸੀ ਵਜੂਦ ਦਾ ਟਾਕਰਾ ਸ਼ੁਰੂ ਹੋ ਗਿਆ। ਹਰਿਆਣਾ ਪੁਲੀਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਣ ਲਈ ਸੂਬਾਈ ਹੱਦ ਸੀਲ ਕਰਕੇ ਮਲੋਟ

ਅਤੇ ਬਠਿੰਡਾ ਕੌਮੀ ਸ਼ਾਹ ਮਾਰਗਾਂ 'ਤੇ ਵੱਡੇ ਵੱਡੇ ਪੱਥਰਾਂ ਨਾਲ ਅੜਿੱਕੇ ਡਾਹੁਣ ਖ਼ਿਲਾਫ਼ ਪਾ ਕੇ ਭਾਕਿਯੂ ਏਕਤਾ ਉਗਰਾਹਾਂ ਨੇ  ਬਠਿੰਡਾ ਰੋਡ ਉੱਪਰ ਕਿਸਾਨ ਮੋਰਚੇ ਦਾ ਆਗਾਜ਼ ਕਰ ਦਿੱਤਾ। ਹਰਿਆਣਾ ਪੁਲੀਸ ਨੇ ਬਾਰਡਰ ’ਤੇ ਵੱਡੀ ਗਿਣਤੀ ਵਿਚ ਪੁਲੀਸ ਮੌਜੂਦ ਹੈ। ਪੁਲੀਸ ਨੇ ਸਰਹੱਦ ਉਪਰ ਕੌਮੀ ਸੜਕ 'ਤੇ ਸੀਮਿੰਟ ਦੇ ਵੱਡੇ ਵੱਡੇ ਪਿੱਲਰ ਸੁੱਟ ਦਿੱਤੇ ਹਨ। ਹਰਿਆਣਾ ਸਰਕਾਰ ਦੀ ਸਖ਼ਤੀ ਖ਼ਿਲਾਫ਼ ਲੰਬੀ ਅਤੇ ਸੰਗਤ ਬਲਾਕ ਦੇ ਕਿਸਾਨਾਂ ਮੋਰਚੇ ’ਤੇ ਡਟ ਗਏ ਹਨ। ਪੰਜਾਬ ਦੀਆਂ ਹੱਦ ਸੀਲ ਕਰਕੇ ਸੜਕ 'ਤੇ ਵੱਡੇ ਵੱਡੇ ਪਿੱਲਰ  ਰਖਵਾ ਦਿੱਤੇ ਹਨ। ਹਰਿਆਣਾ ਪੁਲੀਸ ਵੱਲੋਂ ਅਣਸੁਖਾਵੇਂ ਹਾਲਾਤ ਲਈ ਜਲਤੋਪ ਤਾਇਨਾਤ ਕੀਤੇ ਗਏ ਹਨ। ਹਰਿਆਣਾ ਅਤੇ ਪੰਜਾਬ ਦੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਖੇਤਰ ਵਿਚ ਲਗਾਤਾਰ ਦੌਰੇ ਉੱਪਰ ਹਨ ਅਤੇ ਆਪਸੀ ਤਾਲਮੇਲ ਵਿਚ ਜੁਟੇ ਹੋਏ ਹਨ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਵਿੱਚ ਅੜਿੱਕਾ ਪਾ ਕੇ ਕਿਸਾਨਾਂ ਦੇ ਲੋਕਤੰਤਰ ਹੱਕਾਂ ਦਾ ਘਾਣ ਕਰ ਰਹੀ ਹੈ। ਹਰਿਆਣਾ ਪੁਲੀਸ ਨੇ ਡੱਬਵਾਲੀ-ਬਠਿੰਡਾ ਕੌਮੀ ਸ਼ਾਹ ਰਾਹ ਉਪਰ ਵੱਡੇ ਵੱਡੇ ਪੱਥਰ ਸੜਕ ਵਿਚਕਾਰ ਰੱਖ ਕੇ ਅਤੇ ਬੈਰੀਕੇਡ ਲਗਾ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੀ ਅਤੇ ਸੰਗਤ ਬਲਾਕ ਦੇ ਕਿਸਾਨਾਂ ਨੇ ਇਸ ਧੱਕੇਸ਼ਾਹੀ ਖਿਲਾਫ ਸੜਕ ਦੇ ਇੱਕ ਪਾਸੇ ਧਰਨਾ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ 9 ਜ਼ਿਲ੍ਹਿਆਂ ਦੇ ਇੱਕ ਲੱਖ ਕਿਸਾਨ ਦਿੱਲੀ ਜਾਣ ਲਈ ਇਥੇ ਪਹੁੰਚਣਗੇ।

ਇਸੇ ਦੌਰਾਨ ਹਿਸਾਰ ਰੇਂਜ ਦੇ ਆਈਜੀ ਸੰਜੈ ਕੁਮਾਰ ਅਤੇ ਸਿਰਸਾ ਦੇ ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਕੁਮਾਰ ਨੇ ਹੱਦ ਦਾ ਦੌਰਾ ਕੀਤਾ। ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਆਈਜੀ ਨੇ ਵੀ ਹੱਦ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ।ਪੁਲੀਸ ਨੇ ਰਾਜ ਵਿੱਚ ਤਕਰੀਬਨ 100 ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਅਨੁਸਾਰ 26 ਨਵੰਬਰ ਤੋਂ ‘ਦਿੱਲੀ ਚਲੋ’ ਅੰਦੋਲਨ ਦੇ ਹਿੱਸੇ ਵਜੋਂ ਪੰਜਾਬ ਤੋਂ ਤਕਰੀਬਨ 200000 ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All