ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਦਸੰਬਰ
ਇੱਥੋਂ ਨੇੜਲੇ ਪਿੰਡ ਲਾਲਪੁਰ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਇਕਬਾਲ ਸਿੰਘ(29) ਪੁੱਤਰ ਕਾਬਲ ਸਿੰਘ ਉਪਰ ਬੈਂਕ ਦਾ 15 ਲੱਖ ਅਤੇ ਆੜ੍ਹਤੀਆਂ ਦਾ ਕਰੀਬ 20 ਲੱਖ ਰੁਪਏ ਦੇ ਕਰੀਬ ਕੁੱਲ 35 ਲੱਖ ਦਾ ਕਰਜ਼ਾ ਸੀ। ਬੈਂਕ ਤੇ ਆੜ੍ਹਤੀ ਵੱਲੋਂ ਕਰਜ਼ੇ ਦੀ ਵਾਪਸੀ ਲਈ ਇਕਬਾਲ ਸਿੰਘ ’ਤੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ’ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਕਿਸਾਨ ਨੇ ਫਾਹਾ ਲੈ ਲਿਆ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਲਈ ਸਰਕਾਰ ਕੋਲੋਂ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਗਈ ਹੈ। ਕਿਸਾਨ ਦੇ ਪਰਿਵਾਰ ਵਿੱਚ ਇੱਕ 4 ਸਾਲ ਦੀ ਧੀ ਤੇ ਬਿਰਧ ਮਾਤਾ ਹੈ। ਉਸ ਦੀ ਪਤਨੀ ਦੀ ਗੰਭੀਰ ਬਿਮਾਰੀ ਕਾਰਨ ਕਰੀਬ 6 ਮਹੀਨੇ ਪਹਿਲਾ ਮੌਤ ਹੋ ਚੁੱਕੀ ਹੈ। ਇਕਬਾਲ ਸਿੰਘ ਤਿੰਨ ਏਕੜ ਜ਼ਮੀਨ ’ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।