ਨਸ਼ੇ ਦੀ ਓਵਰਡੋਜ਼ ਕਾਰਨ ਮੌਤ
ਪੱਤਰ ਪ੍ਰੇਰਕ ਬਠਿੰਡਾ, 29 ਮਾਰਚ ਇਥੋਂ ਦੇ ਪਰਸ ਰਾਮ ਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ ਹੋ ਗਈ। ਕੁੱਝ ਲੋਕਾਂ ਨੇ ਇੱਥੇ ਅੱਜ ਇੱਕ ਵਿਅਕਤੀ ਨੂੰ ਬੇਹੋਸ਼ ਪਿਆ ਦੇਖਿਆ। ਉਨ੍ਹਾਂ ਫੌਰੀ ਇਸ ਦੀ ਸੂਚਨਾ ਸਹਾਰਾ ਜਨ ਸੇਵਾ ਦੀ...
Advertisement
ਪੱਤਰ ਪ੍ਰੇਰਕ
ਬਠਿੰਡਾ, 29 ਮਾਰਚ
Advertisement
ਇਥੋਂ ਦੇ ਪਰਸ ਰਾਮ ਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ ਹੋ ਗਈ। ਕੁੱਝ ਲੋਕਾਂ ਨੇ ਇੱਥੇ ਅੱਜ ਇੱਕ ਵਿਅਕਤੀ ਨੂੰ ਬੇਹੋਸ਼ ਪਿਆ ਦੇਖਿਆ। ਉਨ੍ਹਾਂ ਫੌਰੀ ਇਸ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਨੂੰ ਦਿੱਤੀ। ਟੀਮ ਦੇ ਵਾਲੰਟੀਅਰ ਵਿੱਕੀ ਕੁਮਾਰ ਤੇ ਗੌਤਮ ਗੋਇਲ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਦੱਸਿਆ ਲਾਸ਼ ਦੀ ਪਛਾਣ ਅਰੁਣ ਬਿੰਦੀ (45) ਵਾਸੀ ਪਰਸ ਰਾਮ ਨਗਰ ਵਜੋਂ ਹੋਈ। ਉਸ ਕੋਲੋਂ ਸਰਿੰਜ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਸਰੀਰ ਵਿੱਚੋਂ ਖੂਨ ਵਗ ਰਿਹਾ ਸੀ। ਇਸ ਵਿਅਕਤੀ ਨੇ ਸਹਾਰਾ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਹੈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਕੁਝ ਸਮੇਂ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ।
Advertisement
Advertisement
×

