Advertisement
ਇਥੋਂ ਦੇ ਨੇੜਲੇ ਪਿੰਡ ਖੋਲੇ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਟਵਿੰਕਲ ਰੰਧਾਵਾ (24) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਖੋਲੇ ਤਹਿਸੀਲ ਦਸੂਹਾ ਵਜੋਂ ਹੋਈ ਹੈ।
ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ, ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸਬੰਧਤ ਟਵਿੰਕਲ ਰੰਧਾਵਾ ਕਰੀਬ 6 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਇਟਲੀ ਗਿਆ ਸੀ।
Advertisement
16 ਜਨਵਰੀ ਨੂੰ ਇਟਲੀ ਤੋਂ ਪਰਿਵਾਰ ਨੂੰ ਫੋਨ ਆਇਆ, ਜਿਸ ਵਿੱਚ ਟਵਿੰਕਲ ਦੀ ਭੇਦਭਰੇ ਹਾਲਾਤ ਵਿੱਚ ਮੌਤ ਦੀ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਇਟਲੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਵਿੰਕਲ ਨਾਲ ਰਹਿ ਰਹੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Advertisement
Advertisement
×

