ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 3 ਸਤੰਬਰ
ਇਥੇ ਰੋਪੜ ਸਾਈਕਲਿੰਗ ਕਲੱਬ ਵੱਲੋਂ ਕਲੱਬ ਦੇ ਮੈਂਬਰਾਂ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਗੁਰਪ੍ਰੀਤ ਸਿੰਘ ਹੀਰਾ ਦੀ ਅਗਵਾਈ ਹੇਠ ਰੋਪੜ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਕਰੋਨਾ ਖ਼ਿਲਾਫ਼ ਅਰਦਾਸ ਯਾਤਰਾ ਸ਼ੁਰੂ ਕੀਤੀ ਗਈ ਹੈ। ਰੋਪੜ ਸਾਈਕਲਿੰਗ ਕਲੱਬ ਦੇ ਫਾਊਂਡਰ ਮੈਂਬਰ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਨੁੱਖਤਾ ਪੱਖੀ ਸਾਈਕਲ ਯਾਤਰਾ ’ਤੇ ਚੱਲੇ ਦੋਵੇਂ ਮੈਂਬਰਾਂ ਨੂੰ ਚਮਕੌਰ ਸਾਹਿਬ ਵਿੱਚ ਅਰਦਾਸ ਕਰਕੇ ਹਰਪ੍ਰੀਤ ਸਿੰਘ ਮਾਵੀ ਵੱਲੋਂ ਸਿਰੋਪਾਓ ਭੇਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਵੇਂ ਸਾਈਕਲਿਸਟ ਹਰ ਰੋਜ਼ 150 ਕਿਲੋਮੀਟਰ ਦੇ ਰਸਤੇ ਵਿੱਚ ਸਾਈਕਲਿੰਗ ਕਲੱਬਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਸਦਭਾਵਨਾ ਮੀਟਿੰਗਾਂ ਕਰਨ ਦੇ ਨਾਲ-ਨਾਲ ਹਰੇਕ ਧਾਰਮਿਕ ਸੰਸਥਾ ’ਤੇ ਨਤਮਸਤਕ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਇਹ ਸਾਥੀ ਕਲੱਬ ਦੇ ਉਦੇਸ਼ ਨੌਜਵਾਨੀ ਬਚਾਓ, ਸਿਹਤ ਬਚਾਓ, ਵਾਤਾਵਰਨ ਬਚਾਓ ਤੇ ਸਮਾਜਿਕ ਸਾਂਝ ਵਧਾਓ ਦਾ ਵੀ ਪ੍ਰਚਾਰ ਜਾਰੀ ਰੱਖਣਗੇ। ਪਹਿਲੇ ਦਨਿ ਸਾਥੀਆਂ ਦਾ ਬਰਨਾਲਾ ਵਿੱਚ ਪਹੁੰਚਣ ’ਤੇ ਹਰਜਿੰਦਰ ਅਨੂਪਗੜ੍ਹ, ਚਮਕੌਰ ਸਿੰਘ, ਅੰਮ੍ਰਿਤਪਾਲ ਸਿੰਘ ਨੇ ਨਿੱਘਾ ਸਵਾਗਤ ਕੀਤਾ।