DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਜਬਾਹਾ ਟੁੱਟਣ ਕਾਰਨ ਫ਼ਸਲ ਦਾ ਨੁਕਸਾਨ

ਇੱਥੇ ਸੋਮਵਾਰ ਰਾਤ ਮੰਡੀ ਮਾਈਨਰ ਵਿੱਚ ਪਿੰਡ ਅਕਲੀਆ ਦੇ ਕਿਸਾਨ ਗੁਰਜੰਟ ਸਿੰਘ ਅਤੇ ਮੱਖਣ ਸਿੰਘ ਦੇ ਖੇਤ ਕੋਲ ਕਰੀਬ 20-25 ਫੁੱਟ ਚੌੜਾ ਪਾੜ ਪੈ ਗਿਆ। ਪਾਣੀ ਖੇਤਾਂ ਵਿੱਚ ਜਾਣ ਕਰ ਕੇ ਲਗਪਗ 600 ਏਕੜ ਝੋਨੇ ਦੀ ਫ਼ਸਲ ਖਰਾਬ ਹੋਣ ਦਾ...

  • fb
  • twitter
  • whatsapp
  • whatsapp
featured-img featured-img
ਮੰਡੀ ਮਾਈਨਰ ਵਿੱਚ ਪਿੰਡ ਅਕਲੀਆ ਦੇ ਕੋਲ ਖੇਤਾਂ ਵਿੱਚ ਪਿਆ ਪਾੜ।
Advertisement

ਇੱਥੇ ਸੋਮਵਾਰ ਰਾਤ ਮੰਡੀ ਮਾਈਨਰ ਵਿੱਚ ਪਿੰਡ ਅਕਲੀਆ ਦੇ ਕਿਸਾਨ ਗੁਰਜੰਟ ਸਿੰਘ ਅਤੇ ਮੱਖਣ ਸਿੰਘ ਦੇ ਖੇਤ ਕੋਲ ਕਰੀਬ 20-25 ਫੁੱਟ ਚੌੜਾ ਪਾੜ ਪੈ ਗਿਆ। ਪਾਣੀ ਖੇਤਾਂ ਵਿੱਚ ਜਾਣ ਕਰ ਕੇ ਲਗਪਗ 600 ਏਕੜ ਝੋਨੇ ਦੀ ਫ਼ਸਲ ਖਰਾਬ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ। ਮੰਡੀ ਮਾਈਨਰ ਵਿੱਚ ਪਏ ਪਾੜ ਬਾਰੇ ਅੱਜ ਸਵੇਰੇ ਕਿਸਾਨਾਂ ਨੇ ਤੁਰੰਤ ਵੱਖ-ਵੱਖ ਪਿੰਡਾਂ ਦੇ ਲਾਊਡ ਸਪੀਕਰਾਂ ਰਾਹੀਂ ਹੋਕਾ ਦਿਵਾ ਕੇ ਲਾਗਲੇ ਪਿੰਡਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਿੰਡ ਅਕਲੀਆ, ਰੜ੍ਹ, ਚਾਊਕੇ ਆਦਿ ਪਿੰਡਾਂ ਦੇ ਵੱਡੀ ਗਿਣਤੀ ਕਿਸਾਨ ਮੌਕੇ ’ਤੇ ਪੁੱਜੇ ਅਤੇ ਆਪਣੇ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲਗਪਗ ਚਾਰ ਘੰਟਿਆਂ ਦੀ ਮੁਸ਼ੱਕਤ ਉਪਰੰਤ ਮਿੱਟੀ ਨਾਲ ਪਾੜ ਨੂੰ ਬੰਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰੇ ਵੇਲੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਸੀ। ਸਿੰਜਾਈ ਵਿਭਾਗ ਦੇ ਜੇ ਈ ਅਮਰਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਰਜਬਾਹੇ ਵਿੱਚ ਪਏ ਪਾੜ ਦਾ ਜਾਇਜ਼ਾ ਲੈਦਿਆਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਯੋਗ ਮੁਆਵਜ਼ਾ ਮੰਗਿਆ ਹੈ। ਪਾੜ ਕਾਰਨ ਪੀੜਤ ਕਿਸਾਨਾਂ ਵਿੱਚ ਸਿੰਜਾਈ ਵਿਭਾਗ ਪ੍ਰਤੀ ਰੋਸ ਹੈ। ਕਿਸਾਨਾਂ ਨੇ ਕਿਹਾ ਕਿ ਰਜਬਾਹਾ ਟੁੱਟਣ ਕਾਰਨ ਪਸ਼ੂਆਂ ਦਾ ਹਰਾ-ਚਾਰਾ ਵੀ ਮਾਰਿਆ ਗਿਆ ਹੈ, ਜਿਸ ਦਾ ਹੋਰ ਕੋਈ ਬਦਲਵਾਂ ਬੰਦੋਬਸਤ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੋਸ਼ ਲਾਇਆ ਕਿ ਨਹਿਰਾਂ, ਸੂਏ, ਕੱਸੀਆਂ ਅਤੇ ਖਾਲਾਂ ਦੀ ਸਫ਼ਾਈ ਲਈ ਨਹਿਰੀ ਵਿਭਾਗ ਵੱਲੋਂ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਿਨਾਰਿਆਂ ’ਤੇ ਪੰਜ-ਪੰਜ ਫੁੱਟ ਸਰਕੜਾ, ਘਾਹ ਅਤੇ ਝਾੜੀਆਂ ਉੱਗੀਆਂ ਹੋਈਆਂ ਹਨ। ਜਦੋਂ ਮੀਂਹ ਪੈਦਾ ਹੈ ਤਾਂ ਓਵਰਫਲੋਅ ਹੋਣ ਕਾਰਨ ਰਜਬਾਹਿਆਂ ਵਿੱਚ ਪਾੜ ਪੈ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਕੋਲ ਪੰਜਾਬ ਸਰਕਾਰ ਵੱਲੋਂ ਨਹਿਰਾਂ, ਸੂਏ, ਕੱਸੀਆਂ ਆਦਿ ਦੀ ਸਫ਼ਾਈ ਲਈ ਭੇਜੇ ਗਏ ਫੰਡਾਂ ਦੀ ਜਾਂਚ ਕੀਤੀ ਜਾਵੇ।

Advertisement
Advertisement
×