ਕਰੋਨਾ ਪਾਜ਼ੇਟਿਵ ਵਿਦਿਆਰਥੀਆਂ ਦੇ ਹੋਣਗੇ ਦੁਬਾਰਾ ਪ੍ਰੈਕਟੀਕਲ

ਕਰੋਨਾ ਪਾਜ਼ੇਟਿਵ ਵਿਦਿਆਰਥੀਆਂ ਦੇ ਹੋਣਗੇ ਦੁਬਾਰਾ ਪ੍ਰੈਕਟੀਕਲ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 2 ਅਪਰੈਲ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਿਹੜੇ ਵਿਦਿਆਰਥੀ ਕਰੋਨਾ ਪਾਜ਼ੇਟਿਵ ਹੋਣ ਕਰ ਕੇ ਪ੍ਰੈਕਟੀਕਲ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਨੂੰ ਪ੍ਰੈਕਟੀਕਲ ਦੇਣ ਲਈ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਸਕੂਲ 11 ਜੂਨ ਤੋਂ ਪਹਿਲਾਂ ਪ੍ਰੈਕਟੀਕਲ ਕਰਵਾਉਣਗੇ। ਇਸ ਤੋਂ ਇਲਾਵਾ ਬੋਰਡ ਵਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੀ ਅੰਕ ਵੰਡ ਵਿਚ ਵੀ ਬਦਲਾਅ ਕੀਤਾ ਗਿਆ ਹੈ।

ਬੋਰਡ ਨੇ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੀ ਇੰਟਰਨਲ ਅਸੈਸਮੈਂਟ ਲਾਉਣ ਬਾਰੇ ਅੱਜ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਸਕੂਲਾਂ ਨੇ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ ਪਹਿਲੀ ਮਾਰਚ ਤੋਂ ਕਰਵਾਏ ਸਨ। ਸੀਬੀਐਸਈ ਦੇ ਕੰਟਰੋਲਰ ਪ੍ਰੀਖਿਆਵਾਂ ਸਯਮ ਭਾਰਦਵਾਜ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵਿਦਿਆਰਥੀ ਦਾ ਪਰਿਵਾਰਕ ਮੈਂਬਰ ਵੀ ਕਰੋਨਾ ਪਾਜ਼ੇਟਿਵ ਸੀ ਤਾਂ ਉਸ ਵਿਦਿਆਰਥੀ ਦਾ ਦੁਬਾਰਾ ਪ੍ਰੈਕਟੀਕਲ ਕਰਵਾਇਆ ਜਾਵੇ ਤੇ ਸਕੂਲ ਇਸ ਸਬੰਧੀ ਬੋਰਡ ਨੂੰ ਜਾਣਕਾਰੀ ਦੇਣ। ਜ਼ਿਕਰਯੋਗ ਹੈ ਕਿ ਦਸਵੀਂ ਤੇ ਬਾਰ੍ਹਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਹੁਣ ਮਈ ਤੇ ਜੂਨ ਵਿਚ ਹੋਣਗੀਆਂ।

ਇਸ ਤੋਂ ਇਲਾਵਾ ਸੀਬੀਐਸਈ ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਪ੍ਰੀਖਿਆ ਪੱਤਰ ਦੇ ਨਮੂਨੇ ਵਿਚ ਵੀ ਬਦਲਾਅ ਕੀਤਾ ਹੈ। 9ਵੀਂ ਤੇ 10ਵੀਂ ਦੀ ਪਾਠ ਪੁਸਤਕ ਦੇ ਪ੍ਰਸ਼ਨਾਂ ਦੇ ਅੰਕ 40 ਤੋਂ ਘਟਾ ਕੇ 30 ਕੀਤੇ ਗਏ ਹਨ। ਹੋਰ ਵਿਸ਼ਿਆਂ ਦੀ ਅੰਕ ਵੰਡ ਵਿਚ ਵੀ ਬਦਲਾਅ ਕੀਤਾ ਗਿਆ ਹੈ ਜਿਸ ਨੂੰ ਬੋਰਡ ਨੇ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੋਰਡ ਵਲੋਂ ਅਗਲੇ ਮਹੀਨੇ ਤੋਂ ਸੈਂਪਲ ਪੇਪਰ ਤੇ ਵਿਸਥਾਰਤ ਪ੍ਰੀਖਿਆ ਪੱਤਰ ਵੀ ਅਪਲੋਡ ਕੀਤੇ ਜਾਣਗੇ।

ਬਿਹਤਰੀਨ ਵਿਦਿਆਰਥੀ ਨੂੰ ਮਿਲੇਗਾ 1 ਲੱਖ ਦਾ ਐਵਾਰਡ

ਕਾਊਂਸਲ ਆਫ ਸਾਇੰਟੇਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐਸਆਈਆਰ) ਵਲੋਂ ਸੀਬੀਐਸਈ ਨਾਲ ਸਬੰਧਤ ਸਕੂਲਾਂ ਦੇ ਬਿਹਤਰੀਨ ਵਿਦਿਆਰਥੀਆਂ ਨੂੰ ਖੋਜੀ ਐਵਾਰਡ ਦਿੱਤਾ ਜਾਵੇਗਾ ਜਿਸ ਲਈ ਇਸ ਸਾਲ ਪਹਿਲੀ ਜਨਵਰੀ ਨੂੰ 21 ਸਾਲ ਤੋਂ ਘੱਟ ਉਮਰ ਜਾਂ ਬਾਰ੍ਹਵੀਂ ਜਮਾਤ ਤੋਂ ਹੇਠਾਂ ਵਾਲੇ ਵਿਦਿਆਰਥੀ ਦਰਖਾਸਤ ਕਰ ਸਕਦੇ ਹਨ। ਇਸ ਐਵਾਰਡ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਅਪਰੈਲ ਹੈ। ਇਸ ਐਵਾਰਡ ਦਾ ਮਕਸਦ ਵਿਦਿਆਰਥੀਆਂ ਦਾ ਮਾਨਸਿਕ ਤੇ ਬੌਧਿਕ ਪੱਧਰ ’ਤੇ ਵਿਕਾਸ ਕਰਨਾ ਹੈ ਜਿਸ ਲਈ ਸੀਐਸਆਈਆਰ ਵਲੋਂ ਪਹਿਲਾ ਇਨਾਮ 1 ਲੱਖ ਰੁਪਏ ਦਾ ਦਿੱਤਾ ਜਾਵੇਗਾ ਜਦਕਿ ਦੂਜੇ ਸਥਾਨ ਲਈ 50-50 ਹਜ਼ਾਰ ਦੇ ਦੋ ਇਨਾਮ, ਤੀਜੇ ਸਥਾਨ ਲਈ 30-30 ਹਜ਼ਾਰ ਦੇ ਤਿੰਨ ਇਨਾਮ ਤੇ ਚੌਥੇ ਸਥਾਨ ਲਈ 20-20 ਹਜ਼ਾਰ ਦੇ ਚਾਰ ਇਨਾਮ ਤੇ ਪੰਜਵੇਂ ਸਥਾਨ ਲਈ 10-10 ਹਜ਼ਾਰ ਦੇ ਪੰਜ ਇਨਾਮ ਦਿੱਤੇ ਜਾਣਗੇੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All