ਪੰਜਾਬ ’ਚ ਕਰੋਨਾ ਨੇ ਲਈਆਂ 13 ਹੋਰ ਜਾਨਾਂ

ਕੁੱਲ ਕੇਸ 127630, ਠੀਕ ਹੋਏ 117883, ਮੌਤਾਂ 4012

ਪੰਜਾਬ ’ਚ ਕਰੋਨਾ ਨੇ ਲਈਆਂ 13 ਹੋਰ ਜਾਨਾਂ

ਆਤਿਸ਼ ਗੁਪਤਾ

ਚੰਡੀਗੜ੍ਹ, 18 ਅਕਤੂਬਰ

ਪੰਜਾਬ ’ਚ ਕਰੋਨਾਵਾਇਰਸ ਕਰਕੇ ਬੀਤੇ 24 ਘੰਟਿਆਂ ਵਿੱਚ 13 ਹੋਰ ਮੌਤਾਂ ਨਾਲ ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 4012 ਤੱਕ ਪਹੁੰਚ ਗਿਆ ਹੈ। ਉਂਜ ਖੁ਼ਸ਼ਖ਼ਬਰ ਹੈ ਕਿ ਅੱਜ ਕਰੋਨਾਵਾਇਰਸ ਦੇ ਨਵੇਂ ਪਾਜ਼ੇਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਦੁੱਗਣੇ ਦੇ ਕਰੀਬ ਰਹੀ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਕਰੋਨਾ ਦੇ 476 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 958 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਸੂਬੇ ’ਚ ਹੁਣ ਤੱਕ 23,21,084 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 1,27,630 ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ 1,17,883 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 5735 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 23 ਦਾ ਵੈਂਟੀਲੇਟਰ ਅਤੇ 145 ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All