ਸਵਰਨ ਸਿੰਘ ਭੰਗੂ ਯਾਦਗਾਰੀ ਗ੍ਰੰਥ ਲਈ ਕੋਰ ਕਮੇਟੀ ਦਾ ਗਠਨ
ਮਰਹੂਮ ਸਵਰਨ ਸਿੰਘ ਭੰਗੂ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਸਿਮਰਤੀ ਗ੍ਰੰਥ ਤਿਆਰ ਕਰਨ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਮੀਟਿੰਗ ਵਿੱਚ ਭੋਲਾ ਸਿੰਘ ਗਿੱਲਪੱਤੀ, ਜਸਪਾਲ ਮਾਨ (ਪ੍ਰਧਾਨ, ਪੰਜਾਬੀ ਸਾਹਿਤ ਸਭਾ ਬਠਿੰਡਾ), ਅਤਰਜੀਤ (ਪ੍ਰਧਾਨ, ਸਾਹਿਤ ਸੱਭਿਆਚਾਰ ਮੰਚ ਬਠਿੰਡਾ),...
ਮਰਹੂਮ ਸਵਰਨ ਸਿੰਘ ਭੰਗੂ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਸਿਮਰਤੀ ਗ੍ਰੰਥ ਤਿਆਰ ਕਰਨ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਮੀਟਿੰਗ ਵਿੱਚ ਭੋਲਾ ਸਿੰਘ ਗਿੱਲਪੱਤੀ, ਜਸਪਾਲ ਮਾਨ (ਪ੍ਰਧਾਨ, ਪੰਜਾਬੀ ਸਾਹਿਤ ਸਭਾ ਬਠਿੰਡਾ), ਅਤਰਜੀਤ (ਪ੍ਰਧਾਨ, ਸਾਹਿਤ ਸੱਭਿਆਚਾਰ ਮੰਚ ਬਠਿੰਡਾ), ਲੋਕ ਪੱਖੀ ਲੇਖਕ ਅਤੇ ਗਾਇਕ ਜਗਸੀਰ ਜੀਦਾ ਅਤੇ ਇਨਕਲਾਬੀ ਗੀਤਕਾਰ ਅੰਮ੍ਰਿਤਪਾਲ ਬੰਗੇ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ‘ਪਰਵਾਜ਼’ ਮੈਗਜ਼ੀਨ ਦੀ ਸੰਪਾਦਕੀ ਟੀਮ ਦੇ ਬਲਵਿੰਦਰ ਸਿੰਘ ਭੁੱਲਰ ਅਤੇ ਰਣਬੀਰ ਰਾਣਾ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।
ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਜਸਪਾਲ ਮਾਨਖੇੜਾ ਅਤੇ ਜਗਸੀਰ ਜੀਦਾ ਸਿਮਰਤੀ ਗ੍ਰੰਥ ਦੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਭੂਮਿਕਾ ਨਿਭਾਉਣਗੇ। ਭੋਲਾ ਸਿੰਘ ਗਿੱਲਪੱਤੀ ਨੇ ਗ੍ਰੰਥ ਦੇ ਪ੍ਰਕਾਸ਼ਨ ਅਤੇ ਫੰਡ ਇਕੱਠੇ ਕਰਨ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਕਮੇਟੀ ਮੈਂਬਰਾਂ ਨੇ ਰਾਇ ਦਿੱਤੀ ਕਿ ਭੋਲਾ ਸਿੰਘ ਗਿੱਲਪੱਤੀ ਵੱਲੋਂ ਲਿਖੇ ਵਿਸਤ੍ਰਿਤ ਲੇਖਾਂ ਨੂੰ ਗ੍ਰੰਥ ਵਿੱਚ ਵਿਸ਼ੇਸ਼ ਸਥਾਨ ਦਿੱਤਾ ਜਾਵੇ।
