ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਵਿਜੀਲੈਂਸ ਨੂੰ ਸ਼ਿਕਾਇਤ

ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਦੇ ਲਗਾਏ ਦੋਸ਼; ਵਿਧਾਇਕ ਨੇ ਦੋਸ਼ ਨਕਾਰੇ
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 20 ਜੂਨ

Advertisement

‘ਆਪ’ ਆਗੂ ਦੀਪਕ ਸ਼ਰਮਾ ਨੇ ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ’ਤੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਲਗਾਉਂਦਿਆਂ ਐੱਸਐੱਸਪੀ ਵਿਜੀਲੈਂਸ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਨਾਲ ਜਾਇਦਾਦ ਸਬੰਧੀ ਸਾਰੇ ਸਬੂਤ ਵੀ ਨੱਥੀ ਕੀਤੇ ਗਏ ਹਨ। ਦੀਪਕ ਸ਼ਰਮਾ ਨੇ ਦੱਸਿਆ ਕਿ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਵਿਧਾਇਕ ਬਣਨ ਤੋਂ ਬਾਅਦ ਇਲਾਕੇ ਦੇ ਲੋਕਾਂ ਨਾਲ ਕਥਿਤ ਤੌਰ ’ਤੇ ਕਈ ਤਰੀਕਿਆਂ ਨਾਲ ਕਰੋੜਾਂ ਰੁਪਏ ਦੀ ਨਾਮੀ ਤੇ ਬੇਨਾਮੀ ਜਾਇਦਾਦ ਖਰੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਗੈਰਕਾਨੂੰਨੀ ਕਮਾਈ ਨਾਲ ਖਰੀਦੀ ਗਈ ਜਾਇਦਾਦ ਵਿੱਚ ਕਈ ਮਹਿੰਗੀਆਂ ਵਸਤੂਆਂ ਅਤੇ ਜ਼ਮੀਨਾਂ ਸ਼ਾਮਲ ਹਨ।

ਉਨ੍ਹਾਂ ਵਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਬੁਲੇਟ ਮੋਟਰਸਾਈਕਲ ਦੀ ਕੀਮਤ 3 ਲੱਖ ਰੁਪਏ, ਸਕਾਰਪੀਓ ਦੀ ਕੀਮਤ 22 ਲੱਖ ਰੁਪਏ, ਸਮਿੱਥ ਵੈਸਨ ਰਿਵਾਲਵਰ ਦੀ ਕੀਮਤ 6.5 ਲੱਖ ਰੁਪਏ, ਪੰਪ ਐਕਸ਼ਨ ਗੰਨ ਦੀ ਕੀਮਤ 65 ਹਜ਼ਾਰ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਆਨੰਦ ਨਿਵਾਸ ਦਾ ਵੀ ਜ਼ਿਕਰ ਹੈ, ਜੋ 122 ਮਰਲਿਆਂ ਦਾ ਹੈ, ਜਿਸ ਵਿੱਚ 42 ਲੱਖ ਦੀ ਜ਼ਮੀਨ ਅਤੇ 30 ਲੱਖ ਦੀ ਕੋਠੀ ਸ਼ਾਮਲ ਹੈ।

ਨਿਊ ਆਨੰਦ ਪਾਰਕ ਵਿਊ ਫ਼ਿਰੋਜ਼ਪੁਰ ਨੇੜੇ 102 ਮਰਲੇ ਦਾ ਪਲਾਟ ਜਿਸ ਦੀ ਅਨੁਮਾਨਿਤ ਕੀਮਤ ਡੇਢ ਕਰੋੜ ਰੁਪਏ ਹੈ। ਦੀਪ ਇਨਕਲੇਵ ਫ਼ਿਰੋਜ਼ਪੁਰ ਵਿੱਚ ਤਿੰਨ ਪਲਾਟ ਅਤੇ ਦੋ ਕੋਠੀਆਂ ਹਨ ਜਿਨ੍ਹਾਂ ਦੀ ਕੁੱਲ ਕੀਮਤ ਲਗਪਗ ਢਾਈ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਵਿੱਚ ਕਰੱਸ਼ਰ ਪਲਾਂਟ ਵਿੱਚ ਹਿੱਸਾ, ਗੁੱਦੜਢੰਡੀ ਰੋਡ, ਗੁਰੂਹਰਸਹਾਏ ਵਿਚ 4.5 ਏਕੜ ਜ਼ਮੀਨ ਜਿਸ ਦੀ ਕੀਮਤ ਲਗਪਗ 8 ਕਰੋੜ ਰੁਪਏ ਦੱਸੀ ਗਈ ਹੈ।

 

ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ: ਐੱਸਐੱਸਪੀ

ਦੀਪਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਇਸ ਜਾਇਦਾਦ ਦੇ ਸਾਰੇ ਸਬੂਤ ਈਡੀ, ਸੀਬੀਆਈ, ਮੁੱਖ ਮੰਤਰੀ ਦਫ਼ਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਭੇਜੇ ਹਨ। ਇਸ ਮੌਕੇ ਫ਼ਿਰੋਜ਼ਪੁਰ ਰੇਂਜ ਦੇ ਐੱਸਐੱਸਪੀ ਵਿਜੀਲੈਂਸ ਮਨਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਭਰੋਸਾ ਦਿੱਤਾ ਕਿ ਇਸ ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

 

ਕਿਸੇ ਵੀ ਜਾਂਚ ਲਈ ਤਿਆਰ ਹਾਂ: ਫਰਾਰੀ

ਵਿਧਾਇਕ ਫੌਜਾ ਸਿੰਘ ਸਰਾਰੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।

Advertisement