DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cold storage collapses in Bathinda: ਕੋਲਡ ਸਟੋਰੇਜ ਹਾਦਸੇ ਦੇ ਅੱਠ ਘੰਟੇ ਬਾਅਦ ਫੋਰਮੈਨ ਦੀ ਲਾਸ਼ ਬਰਾਮਦ

ਬਠਿੰਡਾ ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੂਰ ਪਿੰਡ ਭਗਤਾ ਭਾਈ ਕਾ ਵਿਖੇ ਇੱਕ ਕੋਲਡ ਸਟੋਰੇਜ ਦੀ ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਫਸੇ ਇੱਕ ਫੋਰਮੈਨ ਦੀ ਲਾਸ਼ ਨੂੰ ਅੱਠ ਘੰਟੇ ਲੰਬੇ ਚੱਲੇ ਬਚਾਅ ਕਾਰਜ ਤੋਂ ਬਾਅਦ ਬੁੱਧਵਾਰ ਦੇਰ ਰਾਤ ਬਰਾਮਦ ਕਰ...

  • fb
  • twitter
  • whatsapp
  • whatsapp
featured-img featured-img
ਕੈਪਸ਼ਨ: ਭਗਤਾ ਭਾਈ ਵਿਖੇ ਬਚਾਅ ਕਾਰਜਾਂ ਵਿਚ ਲੱਗੇ ਲੋਕ।
Advertisement

ਬਠਿੰਡਾ ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੂਰ ਪਿੰਡ ਭਗਤਾ ਭਾਈ ਕਾ ਵਿਖੇ ਇੱਕ ਕੋਲਡ ਸਟੋਰੇਜ ਦੀ ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਫਸੇ ਇੱਕ ਫੋਰਮੈਨ ਦੀ ਲਾਸ਼ ਨੂੰ ਅੱਠ ਘੰਟੇ ਲੰਬੇ ਚੱਲੇ ਬਚਾਅ ਕਾਰਜ ਤੋਂ ਬਾਅਦ ਬੁੱਧਵਾਰ ਦੇਰ ਰਾਤ ਬਰਾਮਦ ਕਰ ਲਿਆ ਗਿਆ। ਮ੍ਰਿਤਕ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ। ਗ਼ੌਰਤਲਬ ਹੈ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ ਜਦੋਂ ਬਾਘਾ ਪੁਰਾਣਾ ਰੋਡ 'ਤੇ ਸਥਿਤ ਕੋਲਡ ਸਟੋਰੇਜ ਯੂਨਿਟ ਅਚਾਨਕ ਢਹਿ ਗਿਆ, ਜਿਸ ਕਾਰਨ ਘੱਟੋ-ਘੱਟ ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ।

ਉਨ੍ਹਾਂ ਵਿੱਚੋਂ ਦੋ ਨੂੰ ਸਥਾਨਕ ਵਾਲੰਟੀਅਰਾਂ ਵੱਲੋਂ ਮਿੰਟਾਂ ਵਿੱਚ ਹੀ ਬਚਾ ਲਿਆ ਗਿਆ, ਜਦੋਂ ਕਿ ਤੀਜਾ ਵਰਕਰ ਉਦੋਂ ਤੱਕ ਮਲਬੇ ਹੇਠਾਂ ਦੱਬਿਆ ਰਿਹਾ ਜਦੋਂ ਤੱਕ ਬਚਾਅ ਟੀਮਾਂ ਨੇ ਉਸ ਦੀ ਲਾਸ਼ ਨੂੰ ਬਾਹਰ ਨਹੀਂ ਕੱਢ ਲਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਟੀਮਾਂ, ਸਥਾਨਕ ਪੁਲੀਸ ਅਤੇ ਵਾਲੰਟੀਅਰਾਂ ਨੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਸਾਈਟ 'ਤੇ ਲਗਾਤਾਰ ਕੰਮ ਕੀਤਾ। ਖਿੱਲਰੇ ਹੋਏ ਮਲਬੇ ਅਤੇ ਅਮੋਨੀਆ ਗੈਸ ਦੇ ਲੀਕ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ, ਜਿਸ ਨੇ ਅਪਰੇਸ਼ਨ ਵਿੱਚ ਸ਼ਾਮਲ ਲੋਕਾਂ ਲਈ ਵਾਧੂ ਖਤਰਾ ਪੈਦਾ ਕੀਤਾ।

Advertisement

ਮੁੱਢਲੀ ਜਾਣਕਾਰੀ ਅਨੁਸਾਰ ਇਮਾਰਤ ਦਾ ਡਿੱਗਣਾ ਅਮੋਨੀਆ ਗੈਸ ਸਿਲੰਡਰ ਦੇ ਧਮਾਕੇ ਕਾਰਨ ਹੋ ਸਕਦਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਅਜੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਇਹ ਸਟੋਰੇਜ, ਜੋ ਕਿ ਕਥਿਤ ਤੌਰ 'ਤੇ ਲਗਪਗ 20 ਸਾਲ ਪੁਰਾਣੀ ਸੀ, ਮੁੱਖ ਤੌਰ 'ਤੇ ਆਲੂਆਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਸੀ। ਇਮਾਰਤ ਡਿੱਗਣ ਦੌਰਾਨ ਇੱਕ ਕਾਰ ਸਮੇਤ ਕੁਝ ਵਾਹਨ ਵੀ ਮਲਬੇ ਹੇਠਾਂ ਦੱਬ ਗਏ ਸਨ।

Advertisement

ਸੂਤਰਾਂ ਨੇ ਦੱਸਿਆ ਕਿ ਇਹੀ ਕੋਲਡ ਸਟੋਰ 2016 ਵਿੱਚ ਵੀ ਡਿੱਗ ਗਿਆ ਸੀ ਅਤੇ ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਇਮਾਰਤ ਡਿੱਗਣ ਸਮੇਂ ਇੱਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਸੀ। ਸਥਾਨਕ ਵਾਲੰਟੀਅਰ ਸਮੂਹਾਂ ਅਤੇ ਨਿਵਾਸੀਆਂ ਨੇ ਬਚਾਅ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ। ਐੱਸ ਡੀ ਐੱਮ ਅਤੇ ਡੀ ਐੱਸ ਪੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਏ ਸਨ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ  ਜਾਂਚ ਕੀਤੀ ਜਾਵੇਗੀ।

Advertisement
×