DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CM Bhagwant Mann ਜੈਤੋ ਨੂੰ ਦੇਣਗੇ 30.68 ਕਰੋੜ ਦੀ ਸੌਗਾਤ

Jaito ਵਿੱਚ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਨੂੰ ਪਵੇਗਾ ਬੂਰ

  • fb
  • twitter
  • whatsapp
  • whatsapp
Advertisement

ਇਲਾਕਾ ਜੈਤੋ ਦੇ ਲੱਖਾਂ ਲੋਕਾਂ ਦੀਆਂ ਚਿਰਕੋਣੀਆਂ ਆਸਾਂ ਨੂੰ ਭਲਕੇ ਬੂਰ ਪੈਣ ਜਾ ਰਿਹਾ ਹੈ। ਹੁਣ ਬਿਮਾਰਾਂ ਨੂੰ ਆਪਣੇ ਇਲਾਜ ਲਈ ਮੀਲਾਂ ਦੂਰ ਹੋਰਨਾਂ ਸ਼ਹਿਰ ਵਿੱਚ ਨਹੀਂ ਜਾਣਾ ਪਵੇਗਾ। ਖੇਡ ਪ੍ਰੇਮੀਆਂ ਲਈ ਖ਼ੁਸ਼ਖ਼ਬਰ ਇਹ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮੱਕੇ (ਸਟੇਡੀਅਮ) ਦਾ ਮੂੰਹ ਮੱਥਾ ਸੰਵਾਰ ਕੇ ਆਧੁਨਿਕ ਸਹੂਲਤਾਂ ਨਾਲ ਲੈਸ ਕਰੇਗੀ। ਅਜਿਹੇ ਹੀ ਕਈ ਹੋਰ ਅਹਿਮ ਪ੍ਰਾਜੈਕਟਾਂ ਸਬੰਧੀ ਮੁੱਖ ਮੰਤਰੀ ਆਪਣੇ ਕਰ-ਕਮਲਾਂ ਨਾਲ ਨੀਂਹ ਪੱਥਰ ਰੱਖਣਗੇ।

ਇਸ ਜਾਣਕਾਰੀ ਦੀ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਭਲਕੇ 5 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਦਾਣਾ ਮੰਡੀ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ, ਉੱਥੇ ਹੀ ਇਲਾਕੇ ਦੇ ਵਿਕਾਸ ਲਈ 30.68 ਕਰੋੜ ਦੀਆਂ ਕਈ ਸੌਗਾਤਾਂ ਵੀ ਦੇਣਗੇ। ਮੁੱਖ ਮੰਤਰੀ ‘ਸੇਠ ਰਾਮ ਨਾਥ ਕਮਿਊਨਟੀ ਹੈਲਥ ਸੈਂਟਰ ਜੈਤੋ’ ਨੂੰ ਅਪਗਰੇਡ ਕਰਕੇ ‘ਸਿਵਲ ਹਪਸਤਾਲ’ ਦਾ ਦਰਜਾ ਦੇਣਗੇ।

Advertisement

ਗੌਰਤਲਬ ਹੈ ਕਿ ਨਿਯਮਾਂ ਅਨੁਸਾਰ ਸਬ ਡਿਵੀਜ਼ਨ ਪੱਧਰ ’ਤੇ ਘੱਟੋ-ਘੱਟ 50 ਬਿਸਤਰਿਆਂ ਦਾ ਸਿਵਲ ਹਸਪਤਾਲ ਹੁੰਦਾ ਹੈ, ਪਰ ਬੇਅੰਤ ਸਿੰਘ ਸਰਕਾਰ ਵੇਲੇ ਸਬ ਡਿਵੀਜ਼ਨ ਦਾ ਰੁਤਬਾ ਹਾਸਿਲ ਕਰ ਚੁੱਕੇ ਜੈਤੋ ਕੋਲ ਹਾਲੇ ਵੀ 30 ਬਿਸਤਰਿਆਂ ਦਾ ਕਮਿਊਨਟੀ ਸੈਂਟਰ ਹੀ ਹੈ। ਰੋਜ਼ਾਨਾ ਦੀ ਕਰੀਬ 300 ਮਰੀਜ਼ਾਂ ਦੀ ਓ ਪੀ ਡੀ ਵਾਲੇ ਇਸ ਸੈਂਟਰ ਕੋਲ ਲੋੜੀਂਦਾ ਸਟਾਫ਼ ਨਹੀਂ ਅਤੇ ਵੱਡੀ ਗੱਲ ਕਿ ਐਮਰਜੈਂਸੀ ਸੇਵਾਵਾਂ ਬਿਲਕੁਲ ਨਹੀਂ ਹਨ। ਹੰਗਾਮੀ ਹਾਲਤ ਵਾਲੇ ਮਰੀਜ਼ਾਂ ਨੂੰ ਉਚਿਤ ਇਲਾਜ ਲਈ 30-30 ਕਿਲੋਮੀਟਰ ਦੂਰ ਫ਼ਰੀਦਕੋਟ ਜਾਂ ਬਠਿੰਡੇ ਲਿਜਾਣਾ ਪੈਂਦਾ ਹੈ। ਸਿਹਤ ਕੇਂਦਰ ਦੇ ਦਰਵਾਜ਼ਿਆਂ ਉੱਪਰ ‘ਸੀ ਐਚ ਸੀ’ ਅਤੇ ‘ਸਿਵਲ ਹਪਸਤਾਲ’ ਉੱਕਰੇ ਨਾਲੋ-ਨਾਲ ਲੱਗੇ ਬੋਰਡ ਅਦਾਰੇ ਦੇ ਅਸਲ ਰੁਤਬੇ ਬਾਰੇ ਭੰਬਲਭੂਸਾ ਪੈਦਾ ਕਰਦੇ ਹਨ। ਉਂਜ ਇਸ ਕੇਂਦਰ ਕੋਲ ਆਪਣੀ ਆਲ੍ਹੀਸ਼ਾਨ ਇਮਾਰਤ ਮੌਜੂਦ ਹੈ। ਅਮੋਲਕ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਕੇਂਦਰ ਨੂੰ ਅਪਗਰੇਡ ਕਰਨ ਲਈ 8 ਕਰੋੜ ਰੁਪਏ ਫੰਡ ਵਜੋਂ ਦੇਣ ਦਾ ਐਲਾਨ ਕਰਨਗੇ।

Advertisement

ਇਸੇ ਤਰ੍ਹਾਂ ਇੱਥੋਂ ਦਾ ਖਸਤਾ ਹਾਲ ਹੋ ਚੁੱਕਾ ਖੇਡ ਸਟੇਡੀਅਮ ਵੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਨਿਰਾਸ਼ਾ ਦਾ ਸਬੱਬ ਬਣਿਆ ਹੋਇਆ ਹੈ। ਵਿਧਾਇਕ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸਟੇਡੀਅਮ ਦੇ ਨਵੀਨੀਕਰਨ ਲਈ 2 ਕਰੋੜ ਰੁਪਏ ਜਾਰੀ ਕਰਨਗੇ।

ਉਨ੍ਹਾਂ ਹੋਰ ਦੱਸਿਆ ਕਿ ਜੈਤੋ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਲਈ ਲਗਪਗ 12 ਕਰੋੜ ਰੁਪਏ ਦੀ ਲਾਗਤ ਨਾਲ ਡੀ ਆਈ ਕੇ-7 ਪਾਈਪ ਰਾਈਜਿੰਗ ਮੇਨ ਪਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜਿਸ ਨਾਲ ਡਰੇਨੇਜ ਅਤੇ ਸੀਵਰੇਜ ਓਵਰਫ਼ਲੋਅ ਦੀ ਸਮੱਸਿਆ ਦਾ ਹੱਲ ਹੋਵੇਗਾ।

Advertisement
×