DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਰ੍ਹਵੀਂ ਦੇ ਅੰਕਾਂ ਦਾ ਮੁਲਾਂਕਣ ਨਹੀਂ ਹੋਵੇਗਾ: ਸੀ ਬੀ ਐੱਸ ਈ

ਕੰਪਿੳੂਟਰ ਜਾਂਚ ਨਾਲ ੳੁੱਤਰ ਪੱਤਰੀਆਂ ਦੇ ਅੰਕਾਂ ਦਾ ਜੋਡ਼ ਗ਼ਲਤ ਨਾ ਹੋਣ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਸੁਖਵਿੰਦਰ ਪਾਲ ਸੋਢੀ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਕਿਹਾ ਹੈ ਕਿ ਇਸ ਸਾਲ ਤੋਂ ਬਾਰ੍ਹਵੀਂ ਦੀਆਂ ਉੱਤਰ ਪੱਤਰੀਆਂ ਦੀ ਕੰਪਿਊਟਰ ’ਤੇ ਜਾਂਚ ਹੋਣ ਤੋਂ ਬਾਅਦ ਅੰਕਾਂ ਦਾ ਮੁਲਾਂਕਣ ਨਹੀਂ ਹੋਵੇਗਾ ਕਿਉਂਕਿ ਬੋਰਡ ਇਨ੍ਹਾਂ ਜਮਾਤਾਂ ਦੇ ਨਤੀਜੇ ਆਨ ਸਕਰੀਨ ਤਿਆਰ ਕਰੇਗਾ। ਇਸ ਤੋਂ ਇਲਾਵਾ ਸੀ ਬੀ ਐੱਸ ਈ ਨੇ ਸਕੂਲਾਂ ਨੂੰ ਕਿਹਾ ਹੈ ਕਿ ਜੇ ਉਹ ਪ੍ਰੀਖਿਆ ਡਿਊਟੀ ਜਾਂ ਮੁਲਾਂਕਣ ਲਈ ਅਧਿਆਪਕਾਂ ਨੂੰ ਸਮੇਂ ਸਿਰ ਨਹੀਂ ਭੇਜਦੇ ਤਾਂ ਬੋਰਡ ਉਸ ਸਬੰਧਤ ਸਕੂਲ ਦਾ ਨਤੀਜਾ ਰੋਕ ਸਕਦਾ ਹੈ।

Advertisement

ਬੋਰਡ ਨੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਨਾਲ ਸਬੰਧਤ ਉਨ੍ਹਾਂ ਦੇ ਕੋਈ ਵੀ ਸਵਾਲ ਜਾਂ ਸ਼ੰਕੇ ਹੋਣ ਤਾਂ ਉਹ 14 ਫਰਵਰੀ ਸ਼ਾਮ ਪੰਜ ਵਜੇ ਤੱਕ ਨਿਰਧਾਰਤ ਈਮੇਲ ਆਈਡੀ (info.cbseexam@cbseshiksha.in) ’ਤੇ ਭੇਜ ਸਕਦੇ ਹਨ।

Advertisement

ਬੋਰਡ ਇਨ੍ਹਾਂ ਸਵਾਲਾਂ ਦੇ ਆਧਾਰ ’ਤੇ ਐੱਫ ਏ ਕਿਊ (ਅਕਸਰ ਪੁੱਛੇ ਜਾਣ ਵਾਲੇ ਸਵਾਲ) ਦੀ ਸੂਚੀ ਤਿਆਰ ਕਰੇਗਾ ਅਤੇ ਸਾਰੇ ਸਬੰਧਤ ਸਕੂਲਾਂ ਨੂੰ ਭੇਜੇਗਾ ਤਾਂ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਜਾਂ ਦੁਬਿਧਾ ਦੀ ਸਥਿਤੀ ਪੈਦਾ ਨਾ ਹੋਵੇ। ਇਹ ਜਾਣਕਾਰੀ ਸੀ ਬੀ ਐੱਸ ਈ ਅਧਿਕਾਰੀਆਂ ਨੇ ਅੱਜ ਲਾਈਵ ਵੈੱਬਕਾਸਟ ਜ਼ਰੀਏ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਇਸ ਸਾਲ ਤੋਂ ਕੀਤੀਆਂ ਤਿੰਨ ਮੁੱਖ ਤਬਦੀਲੀਆਂ ਬਾਰੇ

ਵੀ ਦੱਸਿਆ।

ਬੋਰਡ ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਕੀਤੇ ਬਦਲਾਅ ਕਿਹਾ ਕਿ ਬਾਰ੍ਹਵੀਂ ਦੇ ਨਤੀਜਿਆਂ ਤੋਂ ਬਾਅਦ ਅੰਕਾਂ ਦੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਕੰਪਿਊਟਰ ’ਤੇ ਪੇਪਰ ਚੈੱਕ ਹੋਣ ਕਾਰਨ ਅੰਕਾਂ ਦਾ ਜੋੜ ਗ਼ਲਤ ਨਹੀਂ ਹੋਵੇਗਾ।

ਇਸ ਨਾਲ ਅਧਿਆਪਕਾਂ ਦਾ ਸਮਾਂ ਬਚੇਗਾ ਅਤੇ ਨਤੀਜੇ ਜਲਦੀ ਤਿਆਰ ਹੋਣਗੇ। ਬੋਰਡ ਹੁਣ ਪੂਰੀ ਤਰ੍ਹਾਂ ਆਨ ਸਕਰੀਨ ਮਾਰਕਿੰਗ ਰਾਹੀਂ ਡਿਜੀਟਲ ਮੁਲਾਂਕਣ ਕਰੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਦਸਵੀਂ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਪਹਿਲਾਂ ਵਾਂਗ ਹੀ

ਜਾਰੀ ਰਹੇਗਾ।

ਬੋਰਡ ਅਧਿਕਾਰੀ ਨੇ ਸਕੂਲਾਂ ਨੂੰ ਸਪਸ਼ਟ ਕੀਤਾ ਕਿ ਪੁਰਾਣੀ ਪ੍ਰਣਾਲੀ ਵਿੱਚ ਵਿਦਿਆਰਥੀ ਅਕਸਰ ਅੰਕਾਂ ਦੇ ਜੋੜ ਵਿੱਚ ਗ਼ਲਤੀ ਜਾਂ ਕਿਸੇ ਸਵਾਲ ਦੇ ਅੰਕ ਰਹਿ ਜਾਣ ਕਾਰਨ ਵੈਰੀਫਿਕੇਸ਼ਨ ਲਈ ਅਪਲਾਈ ਕਰਦੇ ਸਨ ਪਰ ਨਵੀਂ ਡਿਜੀਟਲ ਪ੍ਰਣਾਲੀ ਵਿੱਚ ਅਜਿਹੀ ਸਮੱਸਿਆ ਨਹੀਂ ਆਵੇਗੀ। ਬੋਰਡ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ।

Advertisement
×