DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਸ਼ ਕੰਪਲੈਕਸ ਦੇ ਵਾਲੰਟੀਅਰਾਂ ਤੇ ਸਰਪੰਚ ਦੇ ਹਮਾਇਤੀਆਂ ਵਿਚਾਲੇ ਟਕਰਾਅ

ਪੁਲੀਸ ਨੇ ਮਾਮਲਾ ਸੁਲਝਾਇਆ

  • fb
  • twitter
  • whatsapp
  • whatsapp
featured-img featured-img
ਡੀ ਐੱਸ ਪੀ, ਤਹਿਸੀਲਦਾਰ ਅਤੇ ਬੀ ਡੀ ਪੀ ਓ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ।
Advertisement

ਇਨਕਲਾਬੀ ਕਵੀ ਪਾਸ਼ ਦੇ 9 ਸਤੰਬਰ ਨੂੰ ਮਨਾਏ ਜਾ ਰਹੇ ਜਨਮ ਦਿਵਸ ਸਮਾਗਮ ਦੀਆਂ ਤਿਆਰੀਆਂ ਲਈ ਵੱਖ-ਵੱਖ ਜਥੇਬੰਦੀਆਂ ਦੇ ਵਾਲੰਟੀਅਰ ਅੱਜ ਜਦੋਂ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿਚ ਇਕੱਠੇ ਹੋ ਰਹੇ ਸਨ ਤਾਂ ਉਸ ਸਮੇਂ ਪਿੰਡ ਦੇ ਸਰਪੰਚ ਅਤੇ ਉਸ ਦੇ ਕੁਝ ਹਮਾਇਤੀਆਂ ਨੇ ਵਾਲੰਟੀਅਰਾਂ ਨਾਲ ਉਲਝਦਿਆਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।

ਵਾਲੰਟੀਅਰਾਂ ਨੇ ਮਾਮਲਾ ਡੀ ਐੱਸ ਪੀ ਅਤੇ ਐਸ ਡੀ ਐੱਮ ਨਕੋਦਰ ਦੇ ਧਿਆਨ ਵਿਚ ਲਿਆਂਦਾ। ਡੀ ਐਸ ਪੀ ਨਕੋਦਰ ਉਂਕਾਰ ਸਿੰਘ ਬਰਾੜ, ਤਹਿਸੀਲਦਾਰ ਨਕੋਦਰ ਗੁਰਪ੍ਰੀਤ ਸਿੰਘ, ਬੀ ਡੀ ਪੀ ਓ ਨਕੋਦਰ ਅਭੇ ਚੰਦਰ ਅਤੇ ਥਾਣਾ ਸਦਰ ਨਕੋਦਰ ਦੇ ਮੁਖੀ ਪਲਵਿੰਦਰ ਸਿੰਘ ਵੀ ਆਪਣੀ ਫੋਰਸ ਨਾਲ ਕੰਪਲੈਕਸ ਵਿਚ ਪਹੁੰਚ ਗਏ। ਡੀ ਐੱਸ ਪੀ ਨੇ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਨਾਲ ਵੱਖੋ-ਵੱਖਰੀਆਂ ਕਈ ਮੀਟਿੰਗਾਂ ਕੀਤੀਆਂ ਤੇ ਸਰਪੰਚ ਧਿਰ ਨੂੰ ਸਮਝਾਉਂਦਿਆਂ ਉੱਥੋਂ ਭੇਜ ਦਿੱਤਾ। ਡੀ ਐੱਸ ਪੀ ਨੇ ਕਿਹਾ ਕਿ ਕਿਸੇ ਨੂੰ ਵੀ ਪਾਸ਼ ਦੇ ਸਮਾਗਮ ਵਿਚ ਖਲਲ ਪਾਉਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ। ਇਸ ਸਮੇਂ ਪੰਜਾਬ ਭਰ ਵਿਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਖੇਤ ਮਜ਼ਦੂਰ ਯੂਨੀਅਨ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕਮੇਟੀ ਦੇ ਵਰਕਰ ਵੱਡੀ ਗਿਣਤੀ ਵਿਚ ਕੰਪਲੈਕਸ ਵਿਚ ਪਹੁੰਚ ਚੁੱਕੇ ਹਨ।

Advertisement

ਪਾਸ਼ ਯਾਦਗਾਰੀ ਸੂਬਾਈ ਸਮਾਗਮ ਦੀਆਂ ਤਿਆਰੀਆਂ

Advertisement

ਜਲੰਧਰ (ਪੱਤਰ ਪ੍ਰੇਰਕ): ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਹੋ ਰਹੇ ਯਾਦਗਾਰੀ ਸੂਬਾਈ ਸਮਾਗਮ ਕਰਵਾਇਆ ਜਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮਾਜਕ ਸਰੋਕਾਰਾਂ ਪ੍ਰਤੀ ਚਿੰਤਨਸ਼ੀਲ ਸੰਸਥਾਵਾਂ ਨੂੰ ਭਰਵਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਜੁੜੇ ਕਮੇਟੀ ਦੇ ਹਾਜ਼ਰ ਆਗੂਆਂ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 38 ਵਰ੍ਹਿਆਂ ਤੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਪਾਸ਼ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਇਤਿਹਾਸਕ ਵਿਰਾਸਤੀ ਦਿੱਖ ਅਤੇ ਇਸ ਵਿੱਚ ਹੋਣ ਵਾਲੇ ਸਮਾਗਮਾਂ, ਸਰਗਰਮੀਆਂ ਅਤੇ ਵਰਤੋਂ ਦਾ ਮੁਹਾਂਦਰਾ ਬਦਲਣ ਅਤੇ ਪਿੰਡ ਦਾ ਮਾਹੌਲ ਵਿਗਾੜਨ ਲਈ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ।

ਪਿੰਡ ਤਲਵੰਡੀ ਸਲੇਮ ਵਿਚਲਾ ਅੰਬ ਦਾ ਦਰੱਖਤ ਅਤੇ ਬੰਬੀ, ਜਿਥੇ ਪਾਸ਼ ਦੀ ਹੱਤਿਆ ਕਰ ਦਿੱਤੀ ਗਈ ਸੀ। -ਫੋਟੋ: ਪੰਜਾਬੀ ਟ੍ਰਿਬਿਊਨ
ਪਿੰਡ ਤਲਵੰਡੀ ਸਲੇਮ ਵਿਚਲਾ ਅੰਬ ਦਾ ਦਰੱਖਤ ਅਤੇ ਬੰਬੀ, ਜਿਥੇ ਪਾਸ਼ ਦੀ ਹੱਤਿਆ ਕਰ ਦਿੱਤੀ ਗਈ ਸੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement
×