DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਸੀਹ ਭਾਈਚਾਰੇ ਨੇ ਲਾਸ਼ ਸੜਕ ’ਤੇ ਰੱਖ ਕੇ ਧਰਨਾ ਲਾਇਆ

ਕਬਰਿਸਤਾਨ ਦੀ ਮੰਗ; ਪ੍ਰਸ਼ਾਸਨ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

  • fb
  • twitter
  • whatsapp
  • whatsapp
featured-img featured-img
ਮਸੀਹ ਭਾਈਚਾਰੇ ਵੱਲੋਂ ਲਾਏ ਧਰਨੇ ਦੀ ਤਸਵੀਰ।
Advertisement

ਇਥੋਂ ਦੇ ਮਸੀਹ ਭਾਈਚਾਰੇ ਵੱਲੋ ਪਾਸਟਰ ਸੇਮ ਪੌਲ ਦੀ ਮੌਤ ਮਗਰੋਂ ਉਸ ਨੂੰ ਦਫ਼ਨਾਉਣ ਲਈ ਕਬਰਿਸਤਾਨ ਦੀ ਮੰਗ ਲਈ ਧੂਰੀ-ਸੰਗਰੂਰ ਰੋਡ ਉੱਪਰ ਜਾਮ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਰਪੂਰ ਸਿੰਘ ਜੱਸੀ, ਗੁਰਬਾਜ਼ ਸਿੰਘ, ਰਣਜੀਤ ਰਾਣਾ ਪਟਿਆਲਾ, ਰਵੀ ਪੌਲ, ਮ੍ਰਿਤਕ ਦੇ ਭਰਾ ਚਰਨਪਾਲ ਪਾਸਟਰ ਨੇ ਕਿਹਾ ਮਸੀਹ ਭਾਈਚਾਰੇ ਕੋਲ ਕਬਰਿਸਤਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ 20 ਸਾਲ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਹਨ ਪਰ ਹੁਣ ਤੱਕ ਕੋਈ ਹੱਲ ਨਹੀਂ ਹੋਇਆ। ਪੰਜਾਬ ਸਰਕਾਰ ਮਸੀਹ ਭਾਈਚਾਰੇ ਨਾਲ ਪੱਖਪਾਤ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਬਰਿਸਤਾਨ ਲਈ ਥਾਂ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਉਹ ਧਰਨੇ ਲਾਉਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਜਦ ਤੱਕ ਉਨ੍ਹਾਂ ਨੂੰ ਧੂਰੀ ਸ਼ਹਿਰ ਅੰਦਰ ਕਬਰਿਸਤਾਨ ਲਈ ਢੁਕਵੀਂ ਥਾਂ ਨਹੀਂ ਦਿੱਤੀ ਜਾਂਦੀ ਉਹ ਲਾਸ਼ ਨੂੰ ਸੜਕ ’ਤੇ ਰੱਖ ਕੇ ਮੁਜ਼ਾਹਰਾ ਜਾਰੀ ਰੱਖਣਗੇ। ਔਰਤਾਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐੱਸ ਡੀ ਐੱਮ ਰਿਸ਼ਭ ਬਾਂਸਲ, ਐੱਸ ਪੀ ਰਾਜੇਸ਼ ਛਿੱਬਰ ਤੇ ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾ ਕੇ ਮੰਗ ਨੂੰ ਪੂਰਾ ਕੀਤਾ ਜਾਵੇਗਾ। ਇਸ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਇਸ ਧਰਨੇ ਕਾਰਨ ਸ਼ਹਿਰ ਦੀਆਂ ਸੜਕਾਂ ਉੱਪਰ ਲੰਮੇ ਜਾਮ ਲੱਗ ਗਏ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Advertisement
Advertisement
×