ਸਰਕਾਰੀ ਰਿਕਾਰਡ ਕਬਾੜ ’ਚ ਵੇਚਣ ਵਾਲਾ ਚੌਕੀਦਾਰ ਗ੍ਰਿਫਤਾਰ
ਜ਼ਿਲ੍ਹਾ ਖੁਰਾਕ ਅਤੇ ਫੂਡ ਸਪਲਾਈ ਵਿਭਾਗ ਦੇ ਚੌਕੀਦਾਰ ਨੇ ਵਿਭਾਗ ਦਾ ਰਿਕਾਰਡ ਚੋਰੀ ਕਰਕੇ ਕਬਾੜ ਵਿੱਚ ਵੇਚ ਦਿੱਤਾ, ਜਦੋਂ ਜ਼ਰੂਰਤ ਪੈਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਰਿਕਾਰਡ ਨੂੰ ਫਰੋਲਿਆ ਤਾਂ ਇਹ ਭੇਤ ਖੁੱਲ੍ਹਿਆ। ਵਿਭਾਗ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ...
Advertisement
ਜ਼ਿਲ੍ਹਾ ਖੁਰਾਕ ਅਤੇ ਫੂਡ ਸਪਲਾਈ ਵਿਭਾਗ ਦੇ ਚੌਕੀਦਾਰ ਨੇ ਵਿਭਾਗ ਦਾ ਰਿਕਾਰਡ ਚੋਰੀ ਕਰਕੇ ਕਬਾੜ ਵਿੱਚ ਵੇਚ ਦਿੱਤਾ, ਜਦੋਂ ਜ਼ਰੂਰਤ ਪੈਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਰਿਕਾਰਡ ਨੂੰ ਫਰੋਲਿਆ ਤਾਂ ਇਹ ਭੇਤ ਖੁੱਲ੍ਹਿਆ। ਵਿਭਾਗ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਚੌਕੀਦਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਈ ਰਿਕਾਰਡ ਰੂਮਾਂ ਵਿੱਚੋਂ ਫਾਈਲਾਂ ਅਤੇ ਅਲਮਾਰੀਆਂ ਗਾਇਬ ਹਨ। ਖੁਰਾਕ ਤੇ ਫੂਡ ਸਪਲਾਈ ਵਿਭਾਗ ਮਾਨਸਾ ਵਿਖੇ ਚੌਕੀਦਾਰ ਨਰਿੰਦਰ ਸਿੰਘ ਵਾਸੀ ਅਬੋਹਰ ਰਾਤ ਦੀ ਡਿਊਟੀ ਕਰਦਾ ਹੈ। ਡੀਐੱਫਐੱਸਸੀ ਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪੁਰਾਣੇ ਰਿਕਾਰਡ ਦੀ ਲੋੜ ਪੈਣ ’ਤੇ ਜਦੋਂ ਚੌਕੀਦਾਰ ਪਾਸੋਂ ਪੁੱਛ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਨੇ ਇਹ ਰਿਕਾਰਡ ਕਬਾੜ ਵਿੱਚ ਵੇਚ ਦਿੱਤਾ।
Advertisement
Advertisement
×

