‘ਚਿਰਾਗ਼’ ਮੈਗਜ਼ੀਨ ਦੀ ਆਰਕਾਈਵ ਸ਼ੁਰੂ
ਪੰਜਾਬੀ ਦੇ ਤ੍ਰੈਮਾਸਕ ਮੈਗਜ਼ੀਨ ‘ਚਿਰਾਗ਼’ ਦੀ ਆਨਲਾਈਨ ਆਰਕਾਈਵ ਚਾਲੂ ਹੋ ਗਈ ਹੈ। ‘ਚਿਰਾਗ਼’ ਦਾ ਪਹਿਲਾ ਅੰਕ ਹਰਭਜਨ ਸਿੰਘ ਹੁੰਦਲ ਦੀ ਸੰਪਾਦਕੀ ਹੇਠ ਜੁਲਾਈ-ਸਤੰਬਰ 1992 ਵਿੱਚ ਛਪਿਆ ਸੀ। ਉਦੋਂ ਤੋਂ ਇਹ ਮੈਗਜ਼ੀਨ ਲਗਾਤਾਰ ਛਪ ਰਿਹਾ ਹੈ। ਇਸ ਸਮੇਂ ਇਸ ਦੇ ਸੰਪਾਦਕ...
ਪੰਜਾਬੀ ਦੇ ਤ੍ਰੈਮਾਸਕ ਮੈਗਜ਼ੀਨ ‘ਚਿਰਾਗ਼’ ਦੀ ਆਨਲਾਈਨ ਆਰਕਾਈਵ ਚਾਲੂ ਹੋ ਗਈ ਹੈ। ‘ਚਿਰਾਗ਼’ ਦਾ ਪਹਿਲਾ ਅੰਕ ਹਰਭਜਨ ਸਿੰਘ ਹੁੰਦਲ ਦੀ ਸੰਪਾਦਕੀ ਹੇਠ ਜੁਲਾਈ-ਸਤੰਬਰ 1992 ਵਿੱਚ ਛਪਿਆ ਸੀ। ਉਦੋਂ ਤੋਂ ਇਹ ਮੈਗਜ਼ੀਨ ਲਗਾਤਾਰ ਛਪ ਰਿਹਾ ਹੈ। ਇਸ ਸਮੇਂ ਇਸ ਦੇ ਸੰਪਾਦਕ ਡਾ. ਕਰਮਜੀਤ ਸਿੰਘ ਹਨ।
ਪੰਜਾਬੀ ਸਾਹਿਤਕ ਜਗਤ ਵਿੱਚ ‘ਚਿਰਾਗ਼’ ਦੀ ਵੱਖਰੀ ਪਛਾਣ ਹੈ। ਇਸ ਵਿੱਚ ਪਾਕਿਸਤਾਨ ਪੰਜਾਬੀ ਸਾਹਿਤ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਰਹੀ ਹੈ। ਪੰਜਾਬੀ ਪਾਠਕਾਂ ਨੂੰ ਦੋਹਾਂ ਪੰਜਾਬਾਂ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਨਾਲ ਜਾਣੂ ਕਰਵਾਉਣ ਵਿੱਚ ‘ਚਿਰਾਗ਼’ ਦੀ ਵਿਸ਼ੇਸ਼ ਭੂਮਿਕਾ ਹੈ। ਆਰਕਾਈਵ ਤਿਆਰ ਕਰਨ ਵਾਲੇ ਕੈਨੇਡਾ ਵੱਸਦੇ ਲੇਖਕ ਸੁਖਵੰਤ ਹੁੰਦਲ ਨੇ ਦੱਸਿਆ ਕਿ ਇਸ ਸਮੇਂ ਇਸ ਡਿਜੀਟਲ ਆਰਕਾਈਵ ਵਿੱਚ ਸੰਨ 1992 ਤੋਂ 2018 ਤੱਕ ਛਪੇ ਅੰਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਅੰਕ ਰਹਿ ਵੀ ਗਏ ਹਨ। ਰਹਿ ਗਏ ਅੰਕ ਅਤੇ 2018 ਤੋਂ ਬਾਅਦ ਦੇ ਅੰਕ ਪ੍ਰਾਪਤ ਕਰ ਕੇ ਅਸੀਂ ਛੇਤੀ ਹੀ ‘ਚਿਰਾਗ਼’ ਦੀ ਆਰਕਾਈਵ ਮੁਕੰਮਲ ਕੀਤੀ ਜਾਵੇਗੀ। ਆਰਕਾਈਵ https://chiragarchive.blog/ ਲਿੰਕ ’ਤੇ ਦੇਖੀ ਜਾ ਸਕਦੀ ਹੈ।

