DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁੱਖ ਮੰਤਰੀ ਬਿਨਾਂ ਦੇਰੀ ਮੁਆਫ਼ੀ ਮੰਗਣ: ਸੁਨੀਲ ਜਾਖੜ

ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸ਼ੇਰੋਂ ’ਚ ਸਿੱਖ ਨੌਜਵਾਨ ’ਤੇ ਪੁਲੀਸ ਜਬਰ ਦੇ ਹਵਾਲੇ ਨਾਲ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਮੁਗ਼ਲ ਦੌਰ ਦੇ ਸ਼ਾਸਕ ਸਮਝਣ ਲੱਗੇ ਹਨ ਤੇ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਘਾਣ...

  • fb
  • twitter
  • whatsapp
  • whatsapp
Advertisement

ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸ਼ੇਰੋਂ ’ਚ ਸਿੱਖ ਨੌਜਵਾਨ ’ਤੇ ਪੁਲੀਸ ਜਬਰ ਦੇ ਹਵਾਲੇ ਨਾਲ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਮੁਗ਼ਲ ਦੌਰ ਦੇ ਸ਼ਾਸਕ ਸਮਝਣ ਲੱਗੇ ਹਨ ਤੇ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਸਿੱਖ ਨੌਜਵਾਨਾਂ ਦੇ ਕਕਾਰਾਂ ਦੀ ਬੇਅਦਬੀ ਹੋਰ ਵੀ ਗੰਭੀਰ ਅਪਰਾਧ ਹੈ ਅਤੇ ਪੁਲੀਸ ਜਬਰ ਜਕਰੀਆ ਖ਼ਾਨ ਦੇ ਸਿੱਖਾਂ ’ਤੇ ਜ਼ੁਲਮ ਦੀ ਯਾਦ ਦਿਵਾਉਂਦਾ ਹੈ। ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ ਹੈ ਕਿ ਗੁਰਸਿੱਖ ਨੌਜਵਾਨ ਨੂੰ ਕਰੰਟ ਲਗਾਉਣਾ ਅਤੇ ਬੁਰੀ ਤਰ੍ਹਾਂ ਮਾਰ-ਕੁੱਟ ਕਰਨਾ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੀ ਘਟਨਾ ਨੇ ਮੁਗ਼ਲ ਸਾਮਰਾਜ ਦਾ ਦੌਰ ਯਾਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯਾਦ ਰੱਖਿਓ ਕਿ ਸੱਤਾ ਹਮੇਸ਼ਾ ਨਹੀਂ ਰਹਿੰਦੀ, ਪਰ ਜੋ ਕਾਲਖ ਤੁਸੀਂ ਖੱਟ ਰਹੇ ਹੋ ਇਹ ਤਾਅ-ਉਮਰ ਤੁਹਾਡੇ ਨਾਂ ਨਾਲ ਜੁੜੀ ਰਹੇਗੀ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਤੁਰੰਤ ਮੁੱਖ ਮੰਤਰੀ ਨੂੰ ਮੁਆਫ਼ੀ ਮੰਗਣ ਅਤੇ ਸਿੱਖ ਨੌਜਵਾਨ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Advertisement
Advertisement
×