ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਕਤੂਬਰ
ਇੱਥੋਂ ਦੇ ਸੈਕਟਰ-41 ਏ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਏਟੀਐੱਮ ਕਾਰਡ ਬਦਲ ਕੇ ਡੇਢ ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਸੈਕਟਰ-39 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਪੀੜਤ ਪਰਸ਼ੂਰਾਮ ਵਾਸੀ ਸੈਕਟਰ-41 ਏ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਵਿੱਚ ਗਿਆ ਸੀ, ਜਿੱਥੇ ਦੋ ਵਿਅਕਤੀਆਂ ਨੇ ਗੱਲਾਂ ਵਿੱਚ ਲਗਾ ਕੇ ਏਟੀਐੱਮ ਕਾਰਡ ਬਦਲ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਬੈਂਕ ਖਾਤੇ ਵਿੱਚ ਪਏ ਡੇਢ ਲੱਖ ਰੁਪਏ ’ਤੇ ਹੱਥ ਸਾਫ ਕਰ ਦਿੱਤਾ।