DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

CBSE Zonal Lawn Tennis: ਬਠਿੰਡਾ ਦੀ ਧੀ ਨੇ ਜਿੱਤਿਆ ਚਾਂਦੀ ਦਾ ਤਗਮਾ; ਕੌਮੀ ਮੁਕਾਬਲਿਆਂ ਲਈ ਹੋਈ ਚੋਣ

15 ਤੋਂ 18 ਜੁਲਾਈ ਤੱਕ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਸੱਤ ਸੂਬਿਆਂ ਦੀਆਂ 30 ਟੀਮਾਂ ਨੇ ਭਾਗ ਲਿਆ ਸੀ।

  • fb
  • twitter
  • whatsapp
  • whatsapp
featured-img featured-img
ਲਾਨ ਟੈਨਿਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਦੀਹਰ ਕੌੜਾ ਦੀ ਤਸਵੀਰ।
Advertisement

ਸੇਂਟ ਜੋਸਫ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਦੀਹਰ ਕੌੜਾ ਨੇ ਸੀਬੀਐੱਸਈ ਇੰਟਰ ਸਕੂਲ ਜ਼ੋਨਲ ਅੰਡਰ-14 ਲੜਕੀਆਂ ਦੀ ਲਾਨ ਟੈਨਿਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ ਸਦਕਾ ਉਸ ਨੇ ਅਗਲੇ ਮਹੀਨੇ ਰੋਹਤਕ ਵਿੱਚ ਹੋਣ ਵਾਲੀ ਸੀਬੀਐੱਸਈ ਰਾਸ਼ਟਰੀ ਅੰਡਰ-14 ਲੜਕੀਆਂ ਲਾਨ ਟੈਨਿਸ ਚੈਂਪੀਅਨਸ਼ਿਪ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹੋਏ ਸਖ਼ਤ ਮੁਕਾਬਲੇ

Advertisement

ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ 15 ਤੋਂ 18 ਜੁਲਾਈ ਤੱਕ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਸੱਤ ਸੂਬਿਆਂ ਦੀਆਂ 30 ਟੀਮਾਂ ਨੇ ਭਾਗ ਲਿਆ ਸੀ। ਇਸ ਦੌਰਾਨ ਦੀਹਰ ਕੌੜਾ ਨੇ ਆਪਣੀ ਸਾਥੀ ਖਿਡਾਰਨ ਇਕਰਾ ਨਾਲ ਮਿਲ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵਾਂ ਨੇ ਆਪਣੀ ਟੀਮ ਨੂੰ ਉਪ-ਵਿਜੇਤਾ (ਰਨਰ-ਅੱਪ) ਬਣਾਉਂਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।

Advertisement

‘ਖੇਲੋ ਇੰਡੀਆ’ ਮੁਹਿੰਮ ਤਹਿਤ ਕੌਮੀ ਚੈਂਪੀਅਨਸ਼ਿਪ ਲਈ ਚੋਣ

ਇਸ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ’ਤੇ ਦੋਵੇਂ ਖਿਡਾਰਨਾਂ ਦੀ ਚੋਣ ਭਾਰਤ ਸਰਕਾਰ ਦੀ ‘ਖੇਲੋ ਇੰਡੀਆ’ ਮੁਹਿੰਮ ਤਹਿਤ ਅਗਲੇ ਮਹੀਨੇ ਰੋਹਤਕ ਵਿੱਚ ਹੋਣ ਵਾਲੀ ਸੀਬੀਐੱਸਈ ਕੌਮੀ ਚੈਂਪੀਅਨਸ਼ਿਪ ਲਈ ਹੋਈ ਹੈ।

ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਖਿਡਾਰਨਾਂ ਨੂੰ ਵਧਾਈਆਂ

ਸਕੂਲ ਦੇ ਪ੍ਰਿੰਸੀਪਲ, ਪ੍ਰਬੰਧਕ ਕਮੇਟੀ, ਕੋਚਾਂ ਅਤੇ ਅਧਿਆਪਕਾਂ ਨੇ ਦੀਹਰ ਕੌੜਾ ਅਤੇ ਇਕਰਾ ਨੂੰ ਇਸ ਵੱਡੀ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਦੋਵਾਂ ਖਿਡਾਰਣਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਕੂਲ ਵੱਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਉਤਸ਼ਾਹ ਦਾ ਨਤੀਜਾ ਹੈ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਇਹ ਖਿਡਾਰਨਾਂ ਕੌਮੀ ਪੱਧਰ ’ਤੇ ਵੀ ਬਠਿੰਡਾ, ਪੰਜਾਬ ਅਤੇ ਆਪਣੇ ਸਕੂਲ ਦਾ ਨਾਮ ਜ਼ਰੂਰ ਰੌਸ਼ਨ ਕਰਨਗੀਆਂ।

Advertisement
×