DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE 10th Result : ਨਤੀਜਿਆਂ ਵਿੱਚ ਚਮਕੇ ਬਠਿੰਡਾ ਦੇ ਚਾਰ ਸਿਤਾਰੇ 

ਸੀਬੀਐੱਸਈ ਵੱਲੋਂ ਬੀਤੇ ਦਿਨ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੇਂਟ ਜੇਵੀਅਰਜ਼ ਸਕੂਲ (ਰਾਮਪੁਰਾ ਫੂਲ) ਦੇ ਕੁਨਾਲ ਬਾਂਸਲ ਅਤੇ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਮਿਆਂਕ ਬਾਂਸਲ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਿਖਰਲੇ ਸਥਾਨ ਹਾਸਲ ਕੀਤੇ ਹਨ। ਇਸ...

  • fb
  • twitter
  • whatsapp
  • whatsapp
Advertisement

ਸੀਬੀਐੱਸਈ ਵੱਲੋਂ ਬੀਤੇ ਦਿਨ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੇਂਟ ਜੇਵੀਅਰਜ਼ ਸਕੂਲ (ਰਾਮਪੁਰਾ ਫੂਲ) ਦੇ ਕੁਨਾਲ ਬਾਂਸਲ ਅਤੇ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਮਿਆਂਕ ਬਾਂਸਲ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਿਖਰਲੇ ਸਥਾਨ ਹਾਸਲ ਕੀਤੇ ਹਨ।

Advertisement

ਇਸ ਤੋਂ ਇਲਾਵਾ ਸੇਂਟ ਜੇਵੀਅਰਜ਼ ਸਕੂਲ, ਬਠਿੰਡਾ ਦੇ ਰਾਘਵ ਗਰਗ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਅਗਲਾ ਸਥਾਨ ਹਾਸਲ ਕੀਤਾ, ਜਦਕਿ ਜਾਨਵੀ ਬਾਂਸਲ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਕੇ ਉੱਚ ਪ੍ਰਦਰਸ਼ਨ ਕੀਤਾ ਹੈ।

Advertisement

ਨਤੀਜੇ ਐਲਾਨ ਹੋਣ ਉਪਰੰਤ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਅਧਿਆਪਕਾਂ, ਮਾਪਿਆਂ ਤੇ ਸਾਥੀ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਮਿਹਨਤ ਅਤੇ ਅਧਿਆਪਕਾਂ ਦੇ ਸਿਰ ਬੰਨ੍ਹਿਆ।

ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ ਦਰਜੇ (ਫਸਟ ਡਿਵੀਜ਼ਨ) ਵਿੱਚ ਪਾਸ ਹੋ ਕੇ ਜ਼ਿਲ੍ਹੇ ਅਤੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਚਮਕਾਇਆ ਹੈ।

Advertisement
×