DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਦੀ ਮਾਮਲਾ: ਐੱਸ ਡੀ ਐੱਮ ਕੋਹਲੀ ਨੂੰ ਹਾਈ ਕੋਰਟ ਤੋਂ ਮੁੜ ਰਾਹਤ

ਗਿਆਰ੍ਹਾਂ ਮਹੀਨੇ ਪਹਿਲਾਂ ਵਿਜੀਲੈਂਸ ਨੇ ਸਟੈਨੋ ਦੀ ਅਲਮਾਰੀ ਵਿੱਚੋਂ ਬਰਾਮਦ ਕੀਤੀ ਸੀ ਨਗਦੀ/ਅਗਲੀ ਸੁਣਵਾਈ 6 ਅਗਸਤ ਨੂੰ

  • fb
  • twitter
  • whatsapp
  • whatsapp
Advertisement

ਸੰਤੋਖ ਗਿੱਲ

ਰਾਏਕੋਟ ਦੇ ਐੱਸ ਡੀ ਐੱਮ ਦਫ਼ਤਰ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਮਿਲਣ ਤੋਂ 11 ਮਹੀਨੇ ਬਾਅਦ ਵਿਜੀਲੈਂਸ ਰੇਂਜ ਲੁਧਿਆਣਾ, ਤਤਕਾਲੀ ਐੱਸ ਡੀ ਐੱਮ ਗੁਰਬੀਰ ਸਿੰਘ ਕੋਹਲੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨ ਵਿੱਚ ਸਫ਼ਲ ਨਹੀਂ ਹੋਈ।

Advertisement

ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਬਾਅਦ ਮੁੜ ਗੁਰਬੀਰ ਸਿੰਘ ਕੋਹਲੀ ਨੂੰ ਕਰੀਬ ਤਿੰਨ ਮਹੀਨੇ ਦੀ ਹੋਰ ਰਾਹਤ ਮਿਲ ਗਈ ਹੈ। ਜਸਟਿਸ ਅਮਨ ਚੌਧਰੀ ਨੇ ਗ੍ਰਿਫ਼ਤਾਰੀ ਉੱਪਰ ਰੋਕ ਜਾਰੀ ਰੱਖਦਿਆਂ ਮਾਮਲੇ ਦੀ ਅਗਲੀ ਸੁਣਵਾਈ 6 ਅਗਸਤ ਤੈਅ ਕਰ ਦਿੱਤੀ ਹੈ।

Advertisement

ਪਿਛਲੇ ਸਾਲ 12 ਜੂਨ ਨੂੰ ਬਾਅਦ ਦੁਪਹਿਰ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਿੱਜੀ ਸਹਾਇਕ ਕਮਲ ਸੁਖਾਣਾ ਦੀ ਸ਼ਿਕਾਇਤ ਉੱਪਰ ਐੱਸ ਡੀ ਐੱਮ ਰਾਏਕੋਟ ਦਫ਼ਤਰ ਵਿੱਚ ਛਾਪੇ ਦੌਰਾਨ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਮਿਲੇ ਸਨ। ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ ਸਾਹਮਣੇ ਕੁਝ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਕੁਝ ਸਮਾਂ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਵੱਲੋਂ ਕਰੀਬ 90 ਦਿਨ ਦਾ ਸਮਾਂ ਦੇ

ਦਿੱਤਾ ਗਿਆ।

ਸੁਣਵਾਈ ਦੌਰਾਨ ਪੀੜਤ ਧਿਰ ਲਵਪ੍ਰੀਤ ਸਿੰਘ ਅਤੇ ਰਘੁਬੀਰ ਸਿੰਘ ਦੀ ਵਕੀਲ ਰਜਨੀ ਗੁਪਤਾ ਸਮੇਤ ਹੋਰ ਵੀ ਮੌਜੂਦ ਸਨ।

Advertisement
×