‘ਖ਼ਾਲਿਸਤਾਨੀ’ ਕਹਿਣ ’ਤੇ ਕੇਸ ਦਰਜ
ਇਥੋਂ ਦੀ ਅਦਾਲਤ ਵਿੱਚ ਵਕੀਲ ਨੂੰ ‘ਖ਼ਾਲਿਸਤਾਨੀ’ ਕਹਿਣ ’ਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਉਹ ਕਮਿਊਨਿਟੀ ਸਿਹਤ ਕੇਂਦਰ ਝਬਾਲ ਵਿੱਚ ਹੈਲਥ ਸੁਪਰਵਾਈਜ਼ਰ ਤੇ ਪਿੰਡ...
Advertisement
ਇਥੋਂ ਦੀ ਅਦਾਲਤ ਵਿੱਚ ਵਕੀਲ ਨੂੰ ‘ਖ਼ਾਲਿਸਤਾਨੀ’ ਕਹਿਣ ’ਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਉਹ ਕਮਿਊਨਿਟੀ ਸਿਹਤ ਕੇਂਦਰ ਝਬਾਲ ਵਿੱਚ ਹੈਲਥ ਸੁਪਰਵਾਈਜ਼ਰ ਤੇ ਪਿੰਡ ਪੰਡੋਰੀ ਰਹਿਮਾਨਾ ਦਾ ਬੀ ਐੱਲ ਓ ਹੈ| ਉਸ ਖ਼ਿਲਾਫ਼ ਥਾਣਾ ਝਬਾਲ ਵਿੱਚ ਤੇਜਬੀਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਦਰਜ ਕਰਵਾਏ ਕੇਸ ਦੀ 24 ਨਵੰਬਰ ਨੂੰ ਅਦਾਲਤ ਵਿੱਚ ਸੁਣਵਾਈ ਸੀ। ਇਸ ਦੌਰਾਨ ਗੁਰਬੀਰ ਸਿੰਘ ਨੇ ਅਦਾਲਤ ਨੂੰ ਤੇਜਬੀਰ ਸਿੰਘ ਦੇ ਵਕੀਲ ਕਰਮਵੀਰ ਸਿੰਘ ਨੂੰ ‘ਖ਼ਾਲਿਸਤਾਨੀ’ ਆਖਦਿਆਂ ਸੁਣਵਾਈ ਨਾ ਕਰਨ ਦੀ ਅਪੀਲ ਕੀਤੀ। ਵਕੀਲ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਗੁਰਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫ਼ਰਾਰ ਹੈ|
Advertisement
Advertisement
