DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਹੇਠ ਔਰਤ ਸਣੇ ਚਾਰ ਖ਼ਿਲਾਫ਼ ਕੇਸ ਦਰਜ

ਥਾਣਾ ਚੋਹਲਾ ਸਾਹਿਬ ਪੁਲੀਸ ਨੇ ਨਾਬਾਲਗ ਲੜਕੀ ਨੂੰ ਮਹੀਨਿਆਂ ਤੱਕ ਬੰਦੀ ਬਣਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਔਰਤ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਲੜਕੀ ਨੂੰ ਰਿਹਾਅ ਕਰਾਉਣ ਲਈ ਉਸ ਦੇ ਪਰਿਵਾਰ ਨੂੰ ਪੰਜਾਬ...

  • fb
  • twitter
  • whatsapp
  • whatsapp
Advertisement

ਥਾਣਾ ਚੋਹਲਾ ਸਾਹਿਬ ਪੁਲੀਸ ਨੇ ਨਾਬਾਲਗ ਲੜਕੀ ਨੂੰ ਮਹੀਨਿਆਂ ਤੱਕ ਬੰਦੀ ਬਣਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਔਰਤ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਲੜਕੀ ਨੂੰ ਰਿਹਾਅ ਕਰਾਉਣ ਲਈ ਉਸ ਦੇ ਪਰਿਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਣੀ ਪਈ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਇਲਾਕਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਕਰਮੂੰਵਾਲਾ ਵਾਸੀ ਸਰਬਜੀਤ ਸਿੰਘ, ਉਸ ਦਾ ਲੜਕਾ ਜੋਬਨਬੀਰ ਸਿੰਘ ਅਤੇ ਨੂੰਹ ਸੁਖਜੀਤ ਕੌਰ ਤੋਂ ਇਲਾਵਾ ਭੰਗਾਲਾ ਪਿੰਡ ਦਾ ਗੁਰਚਰਨ ਸਿੰਘ ਸ਼ਾਮਲ ਹਨ| ਨਾਬਾਲਗ ਲੜਕੀ ਸਰਬਜੀਤ ਸਿੰਘ ਦੇ ਘਰ ਉਸ ਦੀ ਨੂੰਹ ਕੋਲ ਸਿਲਾਈ ਸਿੱਖਣ ਜਾਂਦੀ ਸੀ ਤਾਂ ਚਾਰ ਮਹੀਨੇ ਪਹਿਲਾਂ ਮੁਲਜ਼ਮਾਂ ਨੇ ਉਸ ਨੂੰ ਗੁਰਚਰਨ ਸਿੰਘ ਕੋਲ ਭੰਗਾਲਾ ਪਿੰਡ ਭੇਜ ਦਿੱਤਾ, ਜਿੱਥੇ ਉਹ ਲੜਕੀ ਨਾਲ ਕਥਿਤ ਜਬਰ ਜਨਾਹ ਕਰਦਾ ਰਿਹਾ। ਲੜਕੀ ਨੂੰ ਰਿਹਾਅ ਕਰਾਉਣ ਲਈ ਪਰਿਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਉਣੀ ਪਈ| ਲੜਕੀ ਨੂੰ ਪੁਲੀਸ ਨੇ ਨਾਰੀ ਨਿਕੇਤਨ ਭੇਜ ਦਿੱਤਾ ਹੈ|

ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਇਸ ਸਬੰਧੀ ਬੀ ਐੱਨ ਐੱਸ ਦੀ ਦਫਾ 64(1) 127 (4) 61 (2) ਅਤੇ ਛੇ-ਪੋਕਸੋ ਐਕਟ ਅਧੀਨ ਥਾਣਾ ਚੋਹਲਾ ਸਾਹਿਬ ਵਿੱਚ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਹਨ|

Advertisement

Advertisement
Advertisement
×