ਅਹਿਮਦਪੁਰ ਨੇੜੇ ਕਾਰ ਨਹਿਰ ’ਚ ਡਿੱਗੀ, ਡਰਾਈਵਰ ਲਾਪਤਾ

ਅਹਿਮਦਪੁਰ ਨੇੜੇ ਕਾਰ ਨਹਿਰ ’ਚ ਡਿੱਗੀ, ਡਰਾਈਵਰ ਲਾਪਤਾ

ਪਿੰਡ ਅਹਿਮਦਪੁਰ ਨੇੜੇ ਭਾਖੜਾ ਨਹਿਰ ਵਿੱਚੋਂ ਗੱਡੀ ਨੂੰ ਬਾਹਰ ਕੱਢਦੇ ਹੋਏ ਲੋਕ।

ਜਗਮੋਹਨ ਸਿੰਘ

ਘਨੌਲੀ, 14 ਜੁਲਾਈ       

 ਪਿੰਡ ‌ਅਹਿਮਦਪੁਰ ਨੇੜੇ  ਭਾਖੜਾ ਨਹਿਰ ਦੇ ਪੁਲ ਤੋਂ ਥੋੜ੍ਹੀ ਦੂਰ ਪਿੰਡ ਨਵਾਂ ਮਲਿਕਪੁਰ ਰੋਡ ’ਤੇ ਅੱਜ ਸਵੇਰੇ ਇੱਕ ਇਨੋਵਾ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਪੁਲੀਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਕਾਰ ਬਰਾਮਦ ਕਰ ਲਈ ਹੈ, ਪਰ ਕਾਰ ਡਰਾਈਵਰ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਗੱਡੀ ਵਿੱਚ ਚਾਲਕ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਾਹਨ (ਨੰਬਰ ਐਚਪੀ24ਡੀ-2400) ਵਿੱਚੋਂ ਬਰਾਮਦ ਹੋਏ ਦਸਤਾਵੇਜ਼ਾਂ ਮਗਰੋਂ ਪਤਾ ਚੱਲਿਆ ਕਿ ਕਾਰ ਸੁਭਾਸ਼ ਗਰਗ (51) ਪੁੱਤਰ ਗੀਤਾ ਰਾਮ ਵਾਸੀ ਮਕਾਨ ਨੰਬਰ 1 ਸਵਾਰਘਾਟ, ਜ਼ਿਲ੍ਹਾ ਬਿਲਾਸਪੁਰ ਦੀ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਸੁਭਾਸ਼ ਗਰਗ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਠੇਕੇਦਾਰੀ ਕਰਦਾ ਸੀ ਅਤੇ ਉਸ ਦਾ ਹਿਮਾਚਲ ਪ੍ਰਦੇਸ਼ ਵਿੱਚ ਨਾਲਾਗੜ੍ਹ ਨੇੜੇ ਇੱਕ ਸਟੋਨ ਕਰੱਸ਼ਰ ਵੀ ਹੈ। ਉਹ ਕੰਮ ਦੇ ਸਿਲਸਿਲੇ ਵਿੱਚ ਰੂਪਨਗਰ ਵੱਲ ਜਾ ਰਿਹਾ ਸੀ ਤੇ ਅਹਿਮਦਪੁਰ ਨੇੜੇ ਇਹ ਘਟਨਾ ਵਾਪਰ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All