DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਸੜਕ ਹਾਦਸੇ ਵਿਚ ਪੰਜਾਬੀ ਡਰਾਈਵਰ ਹਲਾਕ

ਤਿੰਨ ਟਰੱਕਾਂ ਦੀ ਟੱਕਰ ਵਿਚ ਦੋ ਹੋਰ ਜ਼ਖ਼ਮੀ

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ । ਹਾਦਸਾ ਬਰੌਡਵਿਊ ਸ਼ਹਿਰ ਤੋਂ ਦੋ ਕਿੱਲੋਮੀਟਰ ਪੂਰਬ ਵੱਲ ਹਾਈਵੇਅ 1 ਅਤੇ ਹਾਈਵੇਅ 201 ਦੇ ਇੰਟਰ ਸੈਕਸ਼ਨ ਨੇੜੇ ਵਾਪਰਿਆ। ਐਮਰਜੈਂਸੀ ਕਾਮਿਆਂ ਵੱਲੋਂ ਇੰਦਰਜੀਤ ਸਿੰਘ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਦੋ ਹੋਰਨਾਂ ਟਰੱਕਾਂ ਵਿਚ ਸਵਾਰ ਤਿੰਨ ਜਣਿਆਂ ਵਿਚੋਂ 2 ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਪੁਲੀਸ ਮੁਤਾਬਕ ਤੀਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ।

ਬਰੌਡਵਿਊ ਆਰ.ਸੀ.ਐੱਮ.ਪੀ. ਮੁਤਾਬਕ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋ ਟਰੱਕਾਂ ਦੀ ਆਪਸ ਟੱਕਰ ਹੋਈ , ਤੀਜਾ ਟਰੱਕ ਹਾਈਵੇਅ ਤੋਂ ਖਤਾਨਾਂ ਵਿਚ ਉਤਰ ਗਿਆ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਤੀਜਾ ਟਰੱਕ ਹਾਦਸੇ ਮਗਰੋਂ ਹਾਈਵੇਅ ਤੋਂ ਉੱਤਰਿਆ ਜਾਂ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਕੱਟ ਮਾਰਿਆ। ਉਹ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 5 ਸਾਲ ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਹੈ।

Advertisement

ਆਰ.ਸੀ.ਐੱਮ.ਪੀ. ਵੱਲੋਂ ਜਾਨ ਗਵਾਉਣ ਵਾਲੇ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਉਸ ਦੀ ਉਮਰ 33 ਸਾਲ ਹੈ ਤੇ ਉਹ ਵਿਨੀਪੈਗ ਵਿਚ ਰਹਿੰਦਾ ਸੀ ਜਿਸ ਦੇ ਪਰਵਾਰ ਨੂੰ ਹਾਦਸੇ ਬਾਰੇ ਇਤਲਾਹ ਦੇ ਦਿੱਤੀ ਗਈ। ਦੂਜੇ ਪਾਸੇ ਮਨਪ੍ਰੀਤ ਕੌਰ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਹਾਦਸੇ ਦੌਰਾਨ ਜਾਨ ਗਵਾਉਣ ਵਾਲਾ ਇੰਦਰਜੀਤ ਸਿੰਘ ਵਿਨੀਪੈਗ ਨਾਲ ਸਬੰਧਿਤ ਸੀ। ਇੰਦਰਜੀਤ ਸਿੰਘ ਦੀ ਬਜ਼ੁਰਗ ਮਾਂ, ਪਤਨੀ ਅਤੇ ਧੀਆਂ ਪੰਜਾਬ ਵਿਚ ਰਹਿੰਦੇ ਹਨ ਜਿਸ ਦੇ ਮੱਦੇਨਜ਼ਰ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਅਚਨਚੇਤ ਵਾਪਰੀ ਇਸ ਤਰਾਸਦੀ ਨੇ ਪਰਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

Advertisement

ਦੂਜੇ ਸੈਮੀ ਦੇ ਡਰਾਈਵਰ ਅਤੇ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਜਾਨਲੇਵਾ ਨਹੀਂ ਦੱਸਿਆ ਗਿਆ ਸੀ।ਪੁਲੀਸ ਨੇ ਤੀਜੇ ਸੈਮੀ ਦੇ ਡਰਾਈਵਰ ਨੂੰ ਕੋਈ ਸੱਟਾਂ ਦੀ ਰਿਪੋਰਟ ਨਹੀਂ ਕੀਤੀ।ਹਾਈਵੇਅ 1 ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।

Advertisement
×