DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਸਰੀ ਪੁਲੀਸ ਵੱਲੋਂ ਫਿਰੌਤੀ ਤੇ ਗੋਲੀਬਾਰੀ ਦੇ ਦੋਸ਼ਾਂ ਹੇਠ ਦੋ ਪੰਜਾਬੀ ਗ੍ਰਿਫ਼ਤਾਰ

16 ਜੂਨ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼; ਸਰਹੱਦੀ ਏਜੰਸੀ ਵੱਲੋਂ ਡਿਪੋਰਟ ਕਰਨ ਦੀ ਤਿਆਰੀ

  • fb
  • twitter
  • whatsapp
  • whatsapp
Advertisement

Canada News: ਸਰੀ ਪੁਲੀਸ ਨੇ ਗੋਲੀਬਾਰੀ, ਧਮਕੀਆਂ ਅਤੇ ਫਿਰੌਤੀ ਦੇ ਦੋਸ਼ਾਂ ਹੇਠ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦਮਨਜੀਤ ਸਿੰਘ ਅਤੇ ਪਰਦੁਮਨ ਸਿੰਘ ਵਜੋਂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਨੂੰ 16 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਰਜੈਂਟ ਲਿੰਡਸੇ ਹੌਟਨ ਨੇ ਦੱਸਿਆ ਕਿ 22 ਅਪਰੈਲ ਨੂੰ ਅੱਧੀ ਰਾਤ ਵੇਲੇ ਸਰੀ ਦੀ 134 ਸਟਰੀਟ ਅਤੇ 87ਏ ਐਵੇਨਿਊ ਸਥਿਤ ਇੱਕ ਘਰ ’ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲੀਸ ਉੱਥੇ ਪਹੁੰਚੀ ਤਾਂ ਦੇਖਿਆ ਕਿ ਗੋਲੀਆਂ ਮਾਰ ਕੇ ਇਮਾਰਤ ਅਤੇ ਬਾਹਰ ਖੜ੍ਹੀਆਂ ਕਾਰਾਂ ਦਾ ਨੁਕਸਾਨ ਕੀਤਾ ਗਿਆ ਸੀ, ਪਰ ਘਰ ’ਚ ਮੌਜੂਦ ਲੋਕ ਪੂਰਨ ਤੌਰ ’ਤੇ ਸੁਰੱਖਿਅਤ ਰਹੇ।

Advertisement

ਫਿਰੌਤੀ ਵਿਰੋਧੀ ਟੀਮ ਵੱਲੋਂ ਸਾਂਝੀ ਜਾਂਚ

ਇਸ ਘਟਨਾ ਦੀ ਜਾਂਚ ਦਾ ਜ਼ਿੰਮਾ ਪੁਲੀਸ ਦੀ 'ਫਿਰੌਤੀ ਵਿਰੋਧੀ ਟੀਮ' ਵੱਲੋਂ ਸੰਭਾਲਿਆ ਗਿਆ, ਜਿਨ੍ਹਾਂ ਨੇ ਜਾਂਚ ’ਚ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ (CBSA) ਅਤੇ ਹੋਰ ਪੁਲੀਸ ਬਲਾਂ ਦੇ ਸਹਿਯੋਗ ਨਾਲ ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ। ਬੀਤੇ ਦਿਨੀਂ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪੇਮਾਰੀ ਦਾ ਵਾਰੰਟ ਹਾਸਲ ਕਰਕੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਗੋਲੀਬਾਰੀ ਕਰਕੇ ਘਰ ਵਾਲਿਆਂ ਦੇ ਮਨਾਂ ‘ਚ ਦਹਿਸ਼ਤ ਪੈਦਾ ਕੀਤੀ ਸੀ, ਤਾਂ ਜੋ ਫਿਰੌਤੀ ਦੀ ਮੰਗ ਪੂਰੀ ਕਰਵਾਈ ਜਾ ਸਕੇ। ਸਰਹੱਦੀ ਏਜੰਸੀ ਦੇ ਸੂਤਰਾਂ ਅਨੁਸਾਰ, ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਡਿਪੋਰਟ (ਦੇਸ਼ ਨਿਕਾਲਾ) ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement

Advertisement
×