DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada News: ਮੁਕਾਬਲੇ ’ਚ ਮਾਰੇ ਗਏ ਪੰਜਾਬੀ ਪੁਲੀਸ ਅਫਸਰ ਦਾ ਸਸਕਾਰ ਅੱਜ

ਬੀਤੇ ਹਫਤੇ ਪੁਲੀਸ ਮੁਕਾਬਲੇ ’ਚ ਮਾਰੇ ਗਏ ਪੰਜਾਬੀ ਪੁਲੀਸ ਅਫਸਰ ਤਰੁਣ ਬਾਲੀ ਦਾ ਅੰਤਿਮ ਸਸਕਾਰ ਮਿਸੀਸਾਗਾ ’ਚ ਪੂਰੇ ਸਰਕਾਰੀ ਸਨਮਾਨ ਵੀਰਵਾਰ 18 ਜੂਨ ਨੂੰ ਸਵੇਰੇ ਸਾਢੇ ਦਸ ਵਜੇ ਕੀਤਾ ਜਾਵੇਗਾ। ਇਸ ਬਾਰੇ ਜਨਤਕ ਕੀਤੀ ਜਾਣਕਾਰੀ ’ਚ ਦੱਸਿਆ ਗਿਆ ਕਿ...

  • fb
  • twitter
  • whatsapp
  • whatsapp
Advertisement
ਬੀਤੇ ਹਫਤੇ ਪੁਲੀਸ ਮੁਕਾਬਲੇ ’ਚ ਮਾਰੇ ਗਏ ਪੰਜਾਬੀ ਪੁਲੀਸ ਅਫਸਰ ਤਰੁਣ ਬਾਲੀ ਦਾ ਅੰਤਿਮ ਸਸਕਾਰ ਮਿਸੀਸਾਗਾ ’ਚ ਪੂਰੇ ਸਰਕਾਰੀ ਸਨਮਾਨ ਵੀਰਵਾਰ 18 ਜੂਨ ਨੂੰ ਸਵੇਰੇ ਸਾਢੇ ਦਸ ਵਜੇ ਕੀਤਾ ਜਾਵੇਗਾ। ਇਸ ਬਾਰੇ ਜਨਤਕ ਕੀਤੀ ਜਾਣਕਾਰੀ ’ਚ ਦੱਸਿਆ ਗਿਆ ਕਿ ਉਸ ਦਾ ਸਸਕਾਰ ਮਿਸੀਸਾਗਾ ਕਲਚਰਲ ਐਂਡ ਐਂਟਰਟੇਨਮਿੰਟ ਸੈਂਟਰ ਮਿਸੀਸਾਗਾ ਵਿੱਖੇ ਕੀਤਾ ਜਾਏਗਾ। ਓਂਟਾਰੀਓ ਸੂਬਾਈ ਪੁਲੀਸ ਵਲੋਂ ਦੱਸਿਆ ਗਿਆ ਕਿ ਸਸਕਾਰ ਸਮਾਗਮ ’ਚ ਮਰਹੂਮ ਦਾ ਪਰਵਾਰ, ਰਿਸ਼ਤੇਦਾਰ ਤੇ ਸਰਕਾਰੀ ਅਧਿਕਾਰੀ ਹੀ ਸ਼ਾਮਲ ਹੋ ਸਕਣਗੇ।
ਸਸਕਾਰ ਨੂੰ ਓਨਲਾਈਨ ਵਿਖਾਉਣ ਦੇ ਪ੍ਰਬੰਧ ਕੀਤੇ ਗਏ ਹਨ।  ਆਮ ਲੋਕਾਂ ਵਲੋਂ ਸ਼ਰਧਾਂਜਲੀ ਭੇਟ ਕਰਨ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ।
29 ਸਾਲਾ ਤਰੁਣ ਬਾਲੀ ਪੰਜਾਬ ਦੇ ਨਵਾਂ ਨੰਗਲ ’ਚ ਜਨਮਿਆ ਤੇ 2005 ’ਚ ਉਹ ਮਾਪਿਆਂ ਨਾਲ ਕੈਨੇਡਾ ਆ ਗਿਆ। ਉਸ ਨੇ ਆਪਣੀ ਪੜਾਈ ਕੈਨੇਡਾ ’ਚ ਪੂਰੀ ਕੀਤੀ ਤੇ ਢਾਈ ਸਾਲ ਪਹਿਲਾਂ ਪੁਲੀਸ ’ਚ ਭਰਤੀ ਹੋਇਆ ਸੀ।
9 ਜੂਨ ਨੂੰ ਡਿਊਟੀ ਨਿਭਾਉਂਦਿਆਂ ਕਿਸੇ ਦੋਸ਼ੀ ਦਾ ਵਾਹਨ ਰੋਕਦੇ ਹੋਏ ਕੁਚਲੇ ਜਾਣ ਤੋਂ ਬਾਅਦ ਬਾਲੀ ਨੇ ਇਲਾਜ ਦੌਰਾਨ ਦਮ ਤੋੜ ਸੀ। ਉਹ ਇਥੋਂ ਦੇ ਗੈਰਮੁਨਾਫਾ ਸੰਗਠਨ ਸੁਰਤਾਲ ਹੈਰੀਟੇਜ ਨਾਲ ਵਲੰਟੀਅਰ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ।
ਗੌਰਤਲਬ ਹੈ ਕਿ ਲੰਘੇ ਹਫਤੇ ਓਂਟਾਰੀਓ ਪੁਲੀਸ  ਦੋ ਮੁਲਾਜਾਮਾਂ ਨੂੰ ਡਿਊਟੀ ਨਿਭਾਉੰਦਿਆਂ ਜਾਨ ਦੇਣੀ ਪਈ ਸੀ। ਬਾਲੀ ਤੋਂ ਤਿੰਨ ਦਿਨ ਬਾਅਦ ਟਰਾਂਟੋ ਪੁਲੀਸ ਦੇ ਮਾਰਕ ਪਿਨੀਜੋਟੋ (43) ਜਿਸ ਮੁਲਜਮ ਨੂੰ ਫੜਨ ਗਿਆ ਸੀ ਅਤੇ ਉਸ ਵਲੋਂ ਛੁਪ ਕੇ ਗੋਲੀ ਚਲਾਉਣ ਕਾਰਨ ਮਾਰਕ ਦੀ ਮੌਤ ਹੋ ਗਈ ਸੀ। ਲੰਘੇ ਦਿਨ ਕਾਰ ਚੋਰੀ ਕਰਕੇ ਭੱਜ ਰਹੇ 12 ਸਾਲਾ ਲੜਕੇ ਨੇ ਇੱਕ ਪੁਲੀਸ ਵਾਲੇ ਨੂੰ ਟੱਕਰ ਮਾਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।

ਫੋਟੋ ਤਰੁਣ ਬਾਲੀ ਦੀ ਫਾਈਲ ਫੋਟੋ

Advertisement
Advertisement
×