DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada Job Crisis: ਟੋਰਾਂਟੋ ਵਿੱਚ ਰੁਜ਼ਗਾਰ ਦਾ ਸੰਕਟ ਵਧਿਆ; CNE ਦੀਆਂ 5,000 ਨੌਕਰੀਆਂ ਲਈ 50,000 ਨੌਜਵਾਨਾਂ ਦੀਆਂ ਅਰਜ਼ੀਆਂ

Toronto Job Crisis: ਬੇਰੁਜ਼ਗਾਰੀ ਦਰ 17 ਫ਼ੀਸਦੀ ਤੱਕ ਪਹੁੰਚੀ; ਐਂਟਰੀ-ਪੱਧਰ ਦੀਆਂ ਨੌਕਰੀਆਂ ਲਈ ਸਖ਼ਤ ਮੁਕਾਬਲਾ

  • fb
  • twitter
  • whatsapp
  • whatsapp
Advertisement

Canada Job Crisis: ਕੈਨੇਡਾ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਸ ਦੀ ਤਾਜ਼ਾ ਮਿਸਾਲ ਟੋਰਾਂਟੋ ਵਿੱਚ ਦੇਖਣ ਨੂੰ ਮਿਲੀ ਹੈ।

ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ (CNE) ਵੱਲੋਂ ਮਹਿਜ਼ ਕੁਝ ਸੌ ਮੌਸਮੀ (seasonal) ਅਤੇ ਸੋਲ੍ਹਾਂ ਦਿਨਾਂ ਦੀਆਂ ਨੌਕਰੀਆਂ ਲਈ ਕੱਢੇ ਗਏ ਇਸ਼ਤਿਹਾਰ ਉੱਤੇ ਹੈਰਾਨੀਜਨਕ ਤੌਰ 'ਤੇ ਲਗਪਗ 50,000 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।

Advertisement

ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਦੇ 17 ਫ਼ੀਸਦੀ ਦੇ ਖ਼ਤਰਨਾਕ ਪੱਧਰ ਤੱਕ ਪਹੁੰਚਣ ਨੇ ਨੌਜਵਾਨ ਵਰਗ ਦੇ ਭਵਿੱਖ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

Advertisement

CNE ਦੇ ਐਨਰਕੇਅਰ ਸੈਂਟਰ ਵਿਚ ਲੱਗੇ ਸਾਲਾਨਾ ਜੌਬ ਫੇਅਰ ਦੌਰਾਨ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। CNE ਪ੍ਰਬੰਧਕਾਂ ਮੁਤਾਬਕ ਉਨ੍ਹਾਂ ਕੋਲ ਕੁੱਲ ਮਿਲਾ ਕੇ ਲਗਪਗ 5,000 ਅਸਾਮੀਆਂ ਹਨ, ਜਿਨ੍ਹਾਂ ਵਿੱਚ ਕੈਸ਼ੀਅਰ, ਰਿਟੇਲ ਸਟਾਫ਼, ਗੇਮ ਅਟੈਂਡੈਂਟ, ਫੂਡ ਸਰਵਿਸ ਅਤੇ ਗਾਈਡਾਂ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ 50,000 ਤੋਂ ਵੱਧ ਆਨਲਾਈਨ ਅਰਜ਼ੀਆਂ ਦਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਇੱਕ ਨੌਕਰੀ ਲਈ ਸਿੱਧਾ ਮੁਕਾਬਲਾ ਲਗਪਗ 10 ਉਮੀਦਵਾਰਾਂ ਵਿੱਚ ਹੈ।

ਇਹ ਅੰਕੜੇ ਸਿਰਫ਼ ਇੱਕ ਮੇਲੇ ਦੀ ਕਹਾਣੀ ਨਹੀਂ ਹਨ, ਸਗੋਂ ਕੈਨੇਡਾ ਵਿੱਚ ਐਂਟਰੀ-ਪੱਧਰ (entry-level) ਦੀਆਂ ਨੌਕਰੀਆਂ ਦੇ ਬਾਜ਼ਾਰ ਦੀ ਖ਼ਸਤਾ ਹਾਲਤ ਨੂੰ ਬਿਆਨ ਕਰਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਗੁਜ਼ਾਰਾ ਕਰਨ ਲਈ ਪਾਰਟ-ਟਾਈਮ ਜਾਂ ਮੌਸਮੀ ਕੰਮ ਲੱਭ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਹੁਣ ਮਾਮੂਲੀ ਨੌਕਰੀ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ।

ਅੰਕੜੇ ਦੱਸਦੇ ਹਨ ਕਿ GTA ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਸਾਲ ਅਪ੍ਰੈਲ ਵਿੱਚ ਸਿਖਰ 'ਤੇ ਪਹੁੰਚਦਿਆਂ ਲਗਪਗ 17 ਫ਼ੀਸਦੀ ਤੱਕ ਜਾ ਪਹੁੰਚੀ ਸੀ। ਇਸ ਗੰਭੀਰ ਆਰਥਿਕ ਮੰਦਹਾਲੀ ਕਾਰਨ ਸਿਰਫ਼ ਸਥਾਨਕ ਨੌਜਵਾਨ ਹੀ ਨਹੀਂ, ਸਗੋਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਓਪਨ ਵਰਕ ਪਰਮਿਟ 'ਤੇ ਕੰਮ ਦੀ ਭਾਲ ਕਰ ਰਹੇ ਨੌਜਵਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਰੁਜ਼ਗਾਰ ਦੀ ਇਸ ਘਾਟ ਨੇ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਮਾਨਸਿਕ ਤਣਾਅ ਨੂੰ ਵਧਾ ਦਿੱਤਾ ਹੈ।

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਵਾਰ CNE ਪ੍ਰਬੰਧਕਾਂ ਨੇ ਮੈਟਰੋਲਿੰਕਸ (Metrolinx), ਵਾਈ.ਐੱਮ.ਸੀ.ਏ. (YMCA) ਅਤੇ ਰਾਇਲ ਅੰਟਾਰੀਓ ਮਿਊਜ਼ੀਅਮ ਵਰਗੀਆਂ ਹੋਰਨਾਂ ਏਜੰਸੀਆਂ ਨਾਲ ਵੀ ਹੱਥ ਮਿਲਾਇਆ ਹੈ ਤਾਂ ਜੋ ਨੌਜਵਾਨਾਂ ਨੂੰ ਸਿਰਫ਼ ਮੇਲੇ ਦੌਰਾਨ ਹੀ ਨਹੀਂ, ਸਗੋਂ ਲੰਬੇ ਸਮੇਂ ਲਈ ਵੀ ਰੁਜ਼ਗਾਰ ਦੇ ਮੌਕੇ ਜਾਂ ਮਾਰਗ ਦਰਸ਼ਨ ਮਿਲ ਸਕੇ।

ਇਸ ਤੋਂ ਇਲਾਵਾ ਜੌਬ ਫੇਅਰ ਵਿੱਚ ਨੌਜਵਾਨਾਂ ਨੂੰ ਰੈਜ਼ਿਊਮੇ ਬਣਾਉਣ ਵਿੱਚ ਮਦਦ ਅਤੇ ਮੁਫ਼ਤ ਫ਼ੋਟੋਗਰਾਫੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਉਨ੍ਹਾਂ ਦੀ ਕਾਮਯਾਬੀ ਦਾ ਥੋੜ੍ਹਾ ਬਹੁਤ ਰਾਹ ਸੌਖਾ ਕੀਤਾ ਜਾ ਸਕੇ।

ਇਹ ਸਥਿਤੀ ਕੈਨੇਡਾ ਦੀ ਮੌਜੂਦਾ ਆਰਥਿਕ ਪ੍ਰਣਾਲੀ ਅਤੇ ਲੇਬਰ ਮਾਰਕੀਟ 'ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ, ਜਿੱਥੇ ਯੋਗ ਅਤੇ ਪੜ੍ਹੇ-ਲਿਖੇ ਨੌਜਵਾਨ ਆਪਣੇ ਘਰ ਦਾ ਖਰਚਾ ਚਲਾਉਣ ਅਤੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਮਾਮੂਲੀ ਦਿਹਾੜੀਆਂ ਅਤੇ ਅਸਥਾਈ ਨੌਕਰੀਆਂ ਖ਼ਾਤਰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕੇ ਖਾਣ ਲਈ ਮਜਬੂਰ ਹਨ।

Advertisement
×