DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Fake Currency: ਪੁਲੀਸ ਨੇ ਨਕਲੀ ਕਰੰਸੀ, ਬੰਦੂਕਾਂ ਅਤੇ ਨਸ਼ਿਆਂ ਦੀ ਖੇਪ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਵੈਸਟ ਕੈਲੋਨਾ ਪੁਲੀਸ ਨੇ ਜਬਤ ਕੀਤਾ ਨਕਲੀ ਕਰੰਸੀ ਬਣਾਉਣ ਦਾ ਸਮਾਨ; ਸ਼ਹਿਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਤਿਆਰੀ

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਜ਼ਬਤ ਕੀਤਾ ਗਿਆ ਸਮਾਨ। ਫੋਟੋ: ਕਾਹਲੋਂ
Advertisement

ਬ੍ਰਿਟਿਸ਼ ਕੋਲੰਬੀਆ ’ਚ ਕੇਂਦਰੀ ਪੁਲੀਸ ਨੇ ਕੈਲੋਨਾ ਦੇ ਇੱਕ ਘਰ ਦੀ ਤਲਾਸ਼ੀ ਮੌਕੇ ਉੱਥੋਂ 20 ਹਜ਼ਾਰ ਡਾਲਰ ਦੇ ਨਕਲੀ ਕਰੰਸੀ ਨੋਟ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਕਈ ਕਿਸਮਾਂ ਦੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਘਰ ਦੀਆਂ ਕੁਝ ਲੁਕਵੀਆਂ ਥਾਵਾਂ ਤੋਂ ਵੱਡੇ ਪੱਧਰ ’ਤੇ ਨਕਲੀ ਨੋਟ ਬਣਾਏ ਜਾਣ ਦਾ ਸਮਾਨ ਵੀ ਬਰਾਮਦ ਹੋਇਆ ਹੈ। ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਨਕਦੀ ਦਾ ਲੈਣ-ਦੇਣ ਕਰਨ ਮੌਕੇ ਬਹੁਤ ਚੌਕਸ ਰਹਿਣ ਅਤੇ ਥੋੜ੍ਹਾ ਜਿਹਾ ਵੀ ਸ਼ੱਕ ਹੋਣ ’ਤੇ ਮਾਮਲਾ ਤੁਰੰਤ ਪੁਲੀਸ ਦੇ ਧਿਆਨ ਵਿੱਚ ਲਿਆਉਣ।

ਜਾਣਕਾਰੀ ਦਿੰਦਿਆਂ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੈਸਟ ਕੈਲੋਨਾ ਦੇ ਬੁਲਾਰੇ ਕਾਰਪੋਰਲ ਸ਼ੌਨ ਐਚਮੀਚੱਕ ਨੇ ਦੱਸਿਆ ਕਿ ਮੌਕੇ ਸਿਰ ਕੀਤੀ ਗਈ ਕਾਰਵਾਈ ਕਾਰਨ ਕਾਫ਼ੀ ਨਜਾਇਜ਼ ਸਮਾਨ ਅਤੇ ਮਾਰੂ ਹਥਿਆਰ ਲੋਕਾਂ ਦੇ ਹੱਥਾਂ ’ਚ ਪਹੁੰਚਣ ਤੋਂ ਪਹਿਲਾਂ ਕਾਬੂ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਡਰੱਗ ਅਤੇ ਅਪਰਾਧ ਘਟਾਊ ਟੀਮ ਨੇ ਸੂਚਨਾ ਦੇ ਆਧਾਰ ’ਤੇ ਵੈਸਟ ਕੈਲੋਨਾ ਦੇ ਸ਼ੈਨਨ ਪਲੇਸ ਦੇ 3100 ਬਲਾਕ ਸਥਿਤ ਘਰ ਦਾ ਤਲਾਸ਼ੀ ਵਾਰੰਟ ਹਾਸਲ ਕਰਕੇ ਤਲਾਸ਼ੀ ਲਈ, ਤਾਂ ਉੱਥੋਂ 20 ਹਜ਼ਾਰ ਡਾਲਰ ਦੇ ਜਾਅਲੀ ਕਰੰਸੀ ਨੋਟ, ਨੋਟ ਬਣਾਉਣ ਵਾਲਾ ਸਮਾਨ, ਕਈ ਨਜਾਇਜ਼ ਬੰਦੂਕਾਂ ਅਤੇ ਕਈ ਕਿਸਮਾਂ ਦਾ ਮਾਰੂ ਨਸ਼ਾ ਬਰਾਮਦ ਹੋਇਆ।

Advertisement

ਘਰ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਇੰਨੀ ਵੱਡੀ ਮਾਤਰਾ ਵਿੱਚ ਨਜਾਇਜ਼ ਸਮਾਨ ਅਤੇ ਨਕਲੀ ਕਰੰਸੀ ਨੋਟਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨੋਟਾਂ ਦੇ ਲੈਣ-ਦੇਣ ਮੌਕੇ ਸ਼ੱਕ ਪੈਣ ’ਤੇ ਪੁਲੀਸ ਨਾਲ ਤੁਰੰਤ ਰਾਬਤਾ ਕੀਤਾ ਜਾਵੇ, ਤਾਂ ਜੋ ਜੁਰਮ ਦੇ ਫੈਲਾਅ ’ਤੇ ਕਾਬੂ ਪਾਇਆ ਜਾ ਸਕੇ।

Advertisement

Advertisement
×