DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada: 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਕੈਨੇਡਾ ਦੀ ਜਗਤ ਪੰਜਾਬੀ ਸਭਾ ਓਂਨਟਾਰੀਓ ਫਰੈਂਡਜ ਕਲੱਬ ਅਤੇ ਪਬਪਾ ਸੰਸਥਾਵਾਂ ਵੱਲੋ ਸ. ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਇੱਥੇ ਭਾਸ਼ਾਈ-ਸਮੂਹ ਸ਼ਾਨੋ-ਸ਼ੌਕਤ ਅਤੇ ਫੈਡਰਲ ਸਰਕਾਰ ਕਨੇਡਾ ਦੇ ਸਹਿਯੋਗ ਨਾਲ ਅਰੰਭ ਹੋ ਗਈ ਹੈ। ਇਸ...

  • fb
  • twitter
  • whatsapp
  • whatsapp
Advertisement

ਕੈਨੇਡਾ ਦੀ ਜਗਤ ਪੰਜਾਬੀ ਸਭਾ ਓਂਨਟਾਰੀਓ ਫਰੈਂਡਜ ਕਲੱਬ ਅਤੇ ਪਬਪਾ ਸੰਸਥਾਵਾਂ ਵੱਲੋ ਸ. ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਇੱਥੇ ਭਾਸ਼ਾਈ-ਸਮੂਹ ਸ਼ਾਨੋ-ਸ਼ੌਕਤ ਅਤੇ ਫੈਡਰਲ ਸਰਕਾਰ ਕਨੇਡਾ ਦੇ ਸਹਿਯੋਗ ਨਾਲ ਅਰੰਭ ਹੋ ਗਈ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਕਰਾਇਮ ਸੈਕਟਰੀ ਰੂਬੀ ਸਹੋਤਾ ਐੱਮਪੀ ਸੋਨੀਆ ਸਿੱਧੂ, ਐੱਮਪੀ ਅਮਨਦੀਪ ਕੌਰ ਸਿੱਧੂ, ਸਿਟੀ ਮੇਅਰ ਪੈਟਰਿਕ ਬਰਾਉਨ, ਡਿਪਟੀ ਮੇਅਰ ਮਾਇਕ ਮਹੋਨੀ ,ਪੰਜਾਬ ਆਰਟ ਕੌਂਸਲ ਦੀ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ, ਐੱਮਪੀ ਅਮਰਜੋਤ ਸਿੰਘ ਸੰਧੂ, ਵਿਧਾਇਕ ਹਰਦੀਪ ਸਿੰਘ ਗਰੇਵਾਲ, ਅਜਾਇਬ ਸਿੰਘ ਚੱਠਾ ਸੰਤੋਖ ਸਿੰਘ ਸੰਧੂ ਮਿਸਟਰ ਥਿਆੜਾ ਆਦਿ ਫੈਡਰਲ ਸਰਕਾਰ ਦੇ ਪਤਵੰਤੇ ਮੌਜੂਦ ਸਨ।

Advertisement

ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਾਨਫਰੰਸ ਲਈ ਸ਼ੁਭਕਾਮਨਾਵਾਂ ਵਾਲਾ ਲਿਖਤੀ ਸੰਦੇਸ਼ ਸਟੇਜ ਤੋ ਪੜਕੇ ਸੁਣਾਇਆ ਗਿਆ। ਸਰਕਾਰੀ ਬੁਲਾਰਿਆਂ ਨੇ ਦੇਸ਼ ਦੀ ਤਰੱਕੀ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਦੇਸ਼ ਵਿੱਚ ਪੰਜਾਬੀ ਭਾਸ਼ਾ ਨੂੰ ਚੌਥੀ ਭਾਸ਼ਾ ਵਜੋਂ ਲਾਗੂ ਕਰਵਾਉਣ ਲਈ ਸਰਕਾਰ ਨਾਲ ਡਾਇਲਾਗ ਆਰੰਭ ਕਰਨਗੇ ਉਨ੍ਹਾਂ ਇਹ ਵੀ ਕਿਹਾ ਸਕੂਲ ਬੋਰਡਾਂ ਵਿੱਚ ਪੀਅਰਡ ਵਜੋ ਪੰਜਾਬੀ ਵਰਤਮਾਨ ਵਿੱਚ ਵੀ ਪੜ੍ਹਾਈ ਜਾ ਰਹੀ ਹੈ।

Advertisement

ਪੰਜਾਬੀ ਦੇ ਭਵਿੱਖ ਬਾਰੇ ਹੋਏ ਇਸ ਮੌਕੇ ਹੋਏ ਸੈਮੀਨਾਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਇਸਚਾਂਸਲਰ ਪ੍ਰੋ. ਡਾ.ਦਵਿੰਦਰ ਸਿੰਘ ਨੇ ਕਿਹਾ ਜ਼ਮਾਨੇ ਦੀ ਰਫ਼ਤਾਰ ਡਿਜੀਟਲ ਯੁੱਗ ਵਿੱਚ ਸ਼ਾਮਲ ਹੋ ਗਈ ਜਿਸ ਕਰਕੇ ਪੰਜਾਬੀਆਂ ਵਿੱਚ ਭਾਸ਼ਾ ਨੂੰ ਸਮੇਂ ਦੇ ਹਾਣ ਦਾ ਬਨਾਉਣ ਲਈ ਜਾਗਰੂਕਤਾ ਹੋਣੀ ਚਾਹੀਦੀ ਹੈ ਖਾਸ ਕਰਕੇ ਪੰਜਾਬੀ ਸਕਾਲਰਾਂ ਨੂੰ ਇਸ ਸੰਕਟ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ।

ਆਰਟ ਕੌਂਸਲ ਦੀ ਸਾਬਕਾ ਚੇਅਰਮੈਨ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹਨ ਉਹ ਪੰਜਾਬੀ ਭਾਸ਼ਾ ਨੂੰ ਆਪਣਾ ਫਰਜ਼ ਸਮਝਕੇ ਵਿਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਤੇ ਪੜਾਉਣ ਦੇ ਉਪਰਾਲੇ ਕਰਨ ਥਾਂ-ਥਾਂ ਤੇ ਮਤੇ ਪਾਕੇ ਸਰਕਾਰਾਂ ਨੂੰ ਭੇਜੇ ਜਾਣ ਤਾਂ ਵੱਖ ਵੱਖ ਮੁਲਕਾਂ ਸਰਕਾਰਾਂ ਨਾਲ ਪੰਜਾਬੀਆਂ ਦੇ ਡਾਇਲਾਗ ਖੁੱਲ ਸਕਣ।ਡਾ ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਫੌਂਟ ਵਿਕਸਤ ਕੀਤੇ ਹਨ ਵਿਦਵਾਨ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ

ਇਸ ਮੌਕੇ ਸਹਿਜ ਕੌਰ ਮਾਂਗਟ, ਸੁਖਮਿੰਦਰ ਸਿੰਘ ਸੰਧੂ, ਅਵਤਾਰ ਸਿੰਘ ਮਿਨਹਾਸ, ਨਾਹਰ ਸਿੰਘ ਔਜਲਾ, ਨਾਟਕਕਾਰ ਡਾ ਆਰ ਐਸ ਝਾਂਜੀ ਖੰਨਾ, ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਹਰਦੇਵ ਚੌਹਾਨ, ਸਤਨਾਮ ਕੌਰ, ਟੀ ਵੀ ਹੋਸਟ ਹਰਜੀਤ ਸਿੰਘ ਗਿੱਲ, ਡਾ ਹਰਵਿੰਦਰ ਸਿੰਘ ਦਿੱਲੀ,

ਡਾ ਸੁਖਦੇਵ ਸਿੰਘ ਰੰਧਾਵਾ, ਕਵਿੱਤਰੀ ਰਮਿੰਦਰ ਵਾਲੀਆ ਆਦਿ ਨੇ ਭਾਸ਼ਾ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ ਰਮਨੀ ਬੱਤਰਾ ਨੇਬਾਖੂਬੀ ਨਿਭਾਈ

Advertisement
×