DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟਿਊਬਵੈੱਲਾਂ ਤੋਂ ਲੱਖਾਂ ਦੀ ਕੇਬਲ ਚੋਰੀ; ਪੀੜਤ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਮਹਿਲ ਕਲਾਂ ਅਤੇ ਗੰਗੋਹਰ ਵਿਖੇ ਕਲਿਆਣ ਰਜਵਾਹੇ ਨੇੜਲੇ ਖੇਤਾਂ ਵਿੱਚ ਕੇਬਲ ਚੋਰਾਂ ਦਾ ਕਹਿਰ

  • fb
  • twitter
  • whatsapp
  • whatsapp
Advertisement

ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਅਤੇ ਪਿੰਡ ਗੰਗੋਹਰ ਵਿਚਕਾਰੋਂ ਲੰਘਦੇ ਕਲਿਆਣ ਰਜਵਾਹੇ ਦੀ ਪਟੜੀ ਨਾਲ ਲੱਗਦੇ ਖੇਤਾਂ ਵਿੱਚੋਂ ਚੋਰਾਂ ਨੇ 20 ਟਿਊਬਵੈੱਲਾਂ ਤੋਂ ਲੱਖਾਂ ਰੁਪਏ ਦੀ ਕੇਬਲ ਚੋਰੀ ਕਰ ਲਈ ਹੈ।

ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਦੁਖੀ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੁਲੀਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਫ਼ੌਰੀ ਕਾਬੂ ਕਰਨ ਦੀ ਮੰਗ ਕੀਤੀ ਗਈ। ਪੀੜਤ ਕਿਸਾਨ ਸਾਧੂ ਸਿੰਘ ਜੋਹਲ ਨੇ ਦੱਸਿਆ ਕਿ ਕਲਿਆਣ ਰਜਵਾਹੇ ਦੀ ਪਟੜੀ ਨਾਲ ਲੱਗਦੇ ਮਹਿਲ ਕਲਾਂ ਦੇ ਖੇਤਾਂ ਵਿੱਚ ਚੋਰਾਂ ਨੇ ਰਾਤ ਸਮੇਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੋਟਰ ਤੋਂ 60 ਫੁੱਟ ਕੇਬਲ ਤਾਰ, ਇਸ ਤੋਂ ਇਲਾਵ ਭੋਲਾ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਮਲਕੀਤ ਸਿੰਘ ਨਾਰੀਕੇ ਦੀ ਮੋਟਰ ਤੋਂ 40 ਫੁੱਟ ਅਤੇ ਬੱਗਾ ਸਿੰਘ ਰਾਏਸਰੀਏ ਦੀ ਮੋਟਰ ਤੋਂ 40 ਫੁੱਟ ਕੇਬਲ ਤਾਰ ਵੱਢ ਕੇ ਚੋਰੀ ਕੀਤੀ ਗਈ। ਇਸ ਤੋਂ ਇਲਾਵਾ ਜਗਦੀਪ ਸਿੰਘ ਮਹਿਲ ਕਲਾਂ ਦੀ ਮੋਟਰ ਤੋਂ ਵੀ 40 ਫੁੱਟ ਕੇਬਲ ਤਾਰ ਚੋਰੀ ਕੀਤੀ ਗਈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇੱਕੋ ਇਲਾਕੇ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਤਿੰਨ ਵਾਰ ਕੇਬਲ ਤਾਰਾਂ ਵੱਢ ਕੇ ਚੋਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਖੇਤਾਂ ਵਿੱਚ ਬਣੇ ਕੋਠਿਆਂ ਦੇ ਜਿੰਦਰੇ ਤੋੜ ਕੇ ਮੋਟਰਾਂ ਦੀਆਂ ਤਾਰਾਂ ਵੱਢੀਆਂ ਜਾਂਦੀਆਂ ਹਨ।

Advertisement

ਇਸੇ ਤਰ੍ਹਾਂ ਪਿੰਡ ਗੰਗੋਹਰ ਦੇ ਕਿਸਾਨ ਦਰਸ਼ਨ ਸਿੰਘ ਸੰਧੂ ਦੀ ਮੋਟਰ ਤੋਂ 50 ਫ਼ੁੱਟ, ਅਮਰਜੀਤ ਸਿੰਘ ਗੰਗੋਹਰ ਦੀ ਮੋਟਰ ਤੋਂ 40 ਫ਼ੁੱਟ, ਨਿਰਮਲ ਸਿੰਘ ਦੀ ਮੋਟਰ ਤੋਂ 50 ਫ਼ੁੱਟ, ਰਾਮਨਦੀਪ ਸਿੰਘ ਦੀ ਮੋਟਰ ਤੋਂ 40 ਫ਼ੁੱਟ, ਕੁਲਵੰਤ ਸਿੰਘ ਦੀਆਂ ਦੋ ਮੋਟਰਾਂ ਤੋਂ 60 ਫ਼ੁੱਟ, ਨੰਦ ਸਿੰਘ ਦੀ ਮੋਟਰ ਤੋਂ 30 ਫ਼ੁੱਟ, ਧਰਨ ਸਿੰਘ ਮਹਿਲ ਖੁਰਦ ਦੀ ਮੋਟਰ ਤੋਂ 70 ਫ਼ੁੱਟ, ਭਿੰਦਰ ਸਿੰਘ ਦੀ ਮੋਟਰ ਤੋਂ 80 ਫ਼ੁੱਟ ਅਤੇ ਇਕਬਾਲ ਸਿੰਘ ਦੀ ਮੋਟਰ ਤੋਂ 40 ਫ਼ੁੱਟ ਕੇਬਲ ਤਾਰ ਵੱਢ ਕੇ ਚੋਰੀ ਕੀਤੀ ਗਈ।

Advertisement

ਅੱਕੇ ਪੀੜਤ ਕਿਸਾਨਾਂ ਨੇ ਖੇਤਾਂ ਵਿੱਚ ਹੀ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕਲਿਆਣ ਰਜਵਾਹੇ ਦੀ ਪਟੜੀ 'ਤੇ ਰਾਤ ਸਮੇਂ ਪੁਲੀਸ ਗਸ਼ਤ ਸ਼ੁਰੂ ਕਰਵਾਉਣ ਦੀ ਮੰਗ ਵੀ ਕੀਤੀ ਗਈ।

ਉੱਥੇ ਹੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਾਰਦਾਤਾਂ ਸਬੰਧੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Advertisement
×