ਕਾਰੋਬਾਰੀ ਦੀ ਸੜਕ ਹਾਦਸੇ ਵਿੱਚ ਮੌਤ
ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਬੰਦ ਹੋ ਚੁੱਕੇ ਰਕਬਾ ਟੌਲ ਪਲਾਜ਼ਾ ਨੇੜੇ ਬੁਢੇਲ ਬਿਜਲੀ ਗਰਿੱਡ ਦੇ ਸਾਹਮਣੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ...
Advertisement
ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਬੰਦ ਹੋ ਚੁੱਕੇ ਰਕਬਾ ਟੌਲ ਪਲਾਜ਼ਾ ਨੇੜੇ ਬੁਢੇਲ ਬਿਜਲੀ ਗਰਿੱਡ ਦੇ ਸਾਹਮਣੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਬਿੱਲੂ ਆਪਣੀ ਐਕਟਿਵਾ ਸਕੂਟਰੀ‘ਤੇ ਮੁੱਲਾਂਪੁਰ ਤੋਂ ਆਪਣੇ ਪਿੰਡ ਸਹੌਲੀ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਕੈਂਟਰ ( ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਜਸਵੀਰ ਸਿੰਘ ਬਿੱਲੂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਦੇ ਰਿਸ਼ਤੇਦਾਰ ਸਨ।
Advertisement
Advertisement
×

