ਬੱਸ ਕਾਮਿਆਂ ਵੱਲੋਂ ਗੇਟ ਰੈਲੀਆਂ ਸ਼ੁਰੂ
ਮੰਗਾਂ ਦੀ ਪੂਰਤੀ ਲਈ ਪਿਛਲੇ ਮਹੀਨੇ ਕੀਤੀ ਰਾਜ ਵਿਆਪੀ ਹੜਤਾਲ ਦੌਰਾਨ ਪੁਲੀਸ ਵੱਲੋਂ ਜੇਲ੍ਹ ਭੇਜੇ ਗਏ ਵਰਕਰਾਂ ਦੀ ਰਿਹਾਈ ਲਈ ਯੂਨੀਅਨ ਵੱਲੋਂ ਅੱਜ ਸੂਬੇ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਜੋਂ ਪਟਿਆਲਾ ਸਥਿਤ ਨਵੇਂ ਬਸ ਸਟੈਂਡ...
Advertisement
ਮੰਗਾਂ ਦੀ ਪੂਰਤੀ ਲਈ ਪਿਛਲੇ ਮਹੀਨੇ ਕੀਤੀ ਰਾਜ ਵਿਆਪੀ ਹੜਤਾਲ ਦੌਰਾਨ ਪੁਲੀਸ ਵੱਲੋਂ ਜੇਲ੍ਹ ਭੇਜੇ ਗਏ ਵਰਕਰਾਂ ਦੀ ਰਿਹਾਈ ਲਈ ਯੂਨੀਅਨ ਵੱਲੋਂ ਅੱਜ ਸੂਬੇ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਜੋਂ ਪਟਿਆਲਾ ਸਥਿਤ ਨਵੇਂ ਬਸ ਸਟੈਂਡ ਦੇ ਬਾਹਰ ਵੀ ਟਰਾਂਸਪੋਰਟ ਕੰਮਿਆਂ ਵੱਲੋਂ ਗੇਟ ਰੈਲੀ ਸ਼ੁਰੂ ਕੀਤੀ ਜਾ ਗਈ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸਵਾਈ ਬੁਲਾਰੇ ਹਰਗੇਸ਼ ਵਿਕੀ ਪਟਿਆਲਾ ਨੇ ਦੱਸਿਆ ਕਿ ਇਸ ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸਾਥੀ ਵਰਕਰਾਂ ਦੀ ਰਿਹਾਈ ਦੀ ਮੰਗ ਕੀਤੀ।
Advertisement
×

