ਡੇਰਾਬੱਸੀ ’ਚ ਉਸਾਰੀ ਅਧੀਨ ਇਮਾਰਤ ਡਿੱਗੀ, ਤਿੰਨ ਵਿਅਕਤੀਆਂ ਦੀ ਮੌਤ

ਹਰਜੀਤ ਸਿੰਘ

ਡੇਰਾਬੱਸੀ, 24 ਸਤੰਬਰ

ਇਥੋਂ ਦੇ ਮੀਰਾਮੱਲੀ ਮੁਹੱਲੇ ’ਚ ਅੱਜ ਸਵੇਰ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਅਚਾਨਕ ਡਿੱਗ ਗਈ, ਜਿਸ ਥੱਲੇ ਦੱਬ ਕੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਮਾਰਤ ਦੇ ਮਾਲਕ ਸਣੇ ਦੋ ਜਣੇ ਜ਼ਖ਼ਮੀ ਹੋ ਗਏ। ਹਾਲੇ ਵੀ 3 ਤੋਂ ਚਾਰ ਜਣਿਆਂ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਬਣੀਆਂ ਹੋਈਆ ਹੈ। ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਰਾਹਤ ਕੰਮਾਂ ’ਚ ਜੁਟੀਆਂ ਹੋਈਆਂ ਹਨ।

ਮੀਰਾਮੱਲੀ ਮੁਹੱਲੇ ’ਚ ਦੋ ਭਰਾਵਾਂ ਵਲੋਂ ਆਪਣੇ ਪੁਰਾਣੇ ਘਰ ਢਾਹ ਕੇ ਉਥੇ 10-10 ਦੁਕਾਨਾਂ ਬਣਾਈ ਜਾ ਰਹੀਆਂ ਸਨ। ਇਕ ਪਾਸੇ ਦੀ ਦੁਕਾਨਾਂ ਪੂਰੀ ਬਣ ਗਈਆਂ ਸਨ ਪਰ ਦੂਜੇ ਪਾਸੇ ਦਾ ਅੱਜ ਲੈਂਟਰ ਖੋਲਣਾ ਸੀ, ਜਿਸ ਦੌਰਾਨ ਅੱਜ ਲੈਂਟਰ ਅਚਾਨਕ ਡਿੱਗ ਗਿਆ। ਇਮਾਰਤ ਦੇ ਹੇਠਾਂ ਕੰਮ ਕਰਦੇ ਮਜ਼ਦੂਰ ਦੱਬ ਗਏ। ਪ੍ਰਸ਼ਾਸ਼ਨ ਵੱਲੋਂ ਐੱਨਡੀਆਰਐਫ ਦੀ ਟੀਮ ਮੌਕੇ ਤੇ ਬੁਲਾਈ ਗਈ, ਜਿਸ ਵਲੋਂ ਹੁਣ ਤੱਕ ਤਿੰਨ ਮਜ਼ਦੂਰ ਦੀਆਂ ਲਾਸ਼ਾਂ ਕੱਢ ਲਈਆਂ ਹਨ ਅਤੇ ਬਾਕੀ ਰਾਹਤ ਕਾਰਜ ਜਾਰੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All