ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਫਿਰੋਜ਼ਪੁਰ, 20 ਅਕਤੂਬਰ
ਬੀਐੱਸਐੱਫ ਨੇ ਮੰਗਲਵਾਰ ਨੂੰ ਹੁਸੈਨੀਵਾਲਾ ਨੇੜੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰ ਲਿਆ। ਘੁਸਪੈਠੀਏ ਦੀ ਪਛਾਣ ਜਾਵੇਦ ਅਨਵਰ ਵਜੋਂ ਹੋਈ ਹੈ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ 5510 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਕੁਝ ਵਿਜ਼ਟਿੰਗ ਕਾਰਡ ਵੀ ਬਰਾਮਦ ਹੋਏ ਹਨ।
ਹੋਰ ਵੇਰਵਿਆਂ ਦੀ ਉਡੀਕ ਹੈ।