DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹੀਦ ਸ਼ੇਰ ਸਿੰਘ ਡੂਮਛੇੜੀ ਨੂੰ ਸਮਰਪਿਤ ਕਿਤਾਬਚਾ ਰਿਲੀਜ਼

ਸ਼ੇਰ ਸਿੰਘ ਡੂਮਛੇੜੀ ਨਿੱਡਰਤਾ ਤੇ ਦ੍ਰਿੜ੍ਹ ਇਰਾਦੇ ਵਾਲੇ ਆਗੂ ਸਨ: ਰਣਜੀਤ ਸਿੰਘ

  • fb
  • twitter
  • whatsapp
  • whatsapp
featured-img featured-img
ਕਿਤਾਬਚਾ ਰਿਲੀਜ਼ ਕਰਦੇ ਹੋਏ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਅਤੇ ਹੋਰ।
Advertisement

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ, ਸੰਘਰਸ਼, ਪੰਥਕ ਸੇਵਾਵਾਂ ਅਤੇ ਪੰਜਾਬ ਦੇ ਤਤਕਾਲੀ ਸਮਾਜਿਕ-ਸਿਆਸੀ ਦੌਰ ’ਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਸਮਰਪਿਤ ‘ਯਾਦਗਾਰੀ ਸਮਾਗਮ ਤੇ ਗੋਸ਼ਟੀ’ ਅੱਜ ਇੱਥੇ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ।

ਸਮਾਗਮ ’ਚ ਮੁੱਖ ਮਹਿਮਾਨ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਨੂੰ ਸਿਰੜ, ਨਿੱਡਰਤਾ, ਦ੍ਰਿੜ੍ਹ ਇਰਾਦੇ ਅਤੇ ਪੰਥਕ ਸੋਚ ਵਾਲੀ ਸ਼ਖ਼ਸੀਅਤ ਵਜੋਂ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ੇਰ ਸਿੰਘ ਡੂਮਛੇੜੀ ਨਾਲ ਜੇਲ੍ਹ ਵਿੱਚ ਮੁਲਾਕਾਤ ਹੁੰਦੀ ਰਹੀ ਸੀ। ਉਨ੍ਹਾਂ ਕਿਹਾ, ‘‘ਸ਼ੇਰ ਸਿੰਘ ਡੂਮਛੇੜੀ ਅਜਿਹੇ ਨੌਜਵਾਨ ਆਗੂ ਸਨ ਜੋ ਕਿਸੇ ਵੀ ਮਕਸਦ ਨੂੰ ਦ੍ਰਿੜ੍ਹਤਾ ਨਾਲ ਪੂਰਾ ਕਰਦੇ ਸਨ। ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਸ਼ਾਇਦ ਕੌਮ ਲੀਡਰਸ਼ਿਪ ਦੀ ਘਾਟ ਨਾਲ ਨਾ ਜੂਝ ਰਹੀ ਹੁੰਦੀ।’’ ਉਨ੍ਹਾਂ ਨੇ ਮਰਹੂਮ ਆਗੂ ਦੇ ਪੁੱਤਰਾਂ ਗੁਰਵਿੰਦਰ ਸਿੰਘ ਡੂਮਛੇੜੀ ਅਤੇ ਪਰਵਿੰਦਰ ਸਿੰਘ ਡੂਮਛੇੜੀ ਦੀ ਆਪਣੇ ਪਿਤਾ ਦੀਆਂ ਯਾਦਾਂ ਪੁਸਤਕ ਰੂਪ ’ਚ ਸੰਭਾਲਣ ਲਈ ਪ੍ਰਸ਼ੰਸਾ ਕੀਤੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਡੂਮਛੇੜੀ ਲੋਕਾਂ ਨਾਲ ਖੜ੍ਹਨ ਵਾਲੇ ਆਗੂ ਸਨ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਡੂਮਛੇੜੀ ਦੀਆਂ ਨਾਲ ਆਪਣੇ ਪਿਤਾ ਦੀਆਂ ਸਾਂਝਾਂ ਤੇ ਸਕੂਲ ਸਮੇਂ ਦੀਆਂ ਆਪਣੀਆਂ ਮਿਲਣੀਆਂ ਬਾਰੇ ਗੱਲ ਕੀਤੀ। ਗੁਰਵਿੰਦਰ ਸਿੰਘ ਡੂਮਛੇੜੀ ਨੇ ਕਿਹਾ ਕਿ ਭਵਿੱਖ ’ਚ ਇਸ ਕਿਤਾਬ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਪੰਜੋਲੀ, ਪ੍ਰੋ. ਨਿਰਮਲ ਸਿੰਘ ਬੇਲਾ, ਪ੍ਰੋ. ਸੁਖਦਿਆਲ ਸਿੰਘ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਨਿਧੜਕ ਸਿੰਘ ਬਰਾੜ, ਪਰਮਜੀਤ ਸਿੰਘ ਸਹੌਲੀ, ਸੁਖਦੇਵ ਸਿੰਘ ਗੋਬਿੰਦਗੜ੍ਹ, ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਅੰਮ੍ਰਿਤ ਸਿੰਘ ਰਤਨਗੜ੍ਹ, ਰੁਸਤਮ-ਏ-ਹਿੰਦ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਬਲਦੇਵ ਸਿੰਘ ਕੰਗ, ਹਰਿੰਦਰਪਾਲ ਸਿੰਘ ਟੌਹੜਾ ਅਤੇ ਕਰਨ ਸਿੰਘ, ਪੱਤਰਕਾਰ ਜਸਪਾਲ ਸਿੰਘ, ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ ਆਦਿ ਹਾਜ਼ਰ ਸਨ।

Advertisement

Advertisement
Advertisement
×